ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ   ਨੇ  ਦਸੂਹਾ ਵਿਧਾਇਕ ਰਾਹੀ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ 

ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਪੀ.ਸੀ.ਸੀ.ਟੀ.ਯੂ. ਡੈਲੀਗੇਟ  ਨੇ  ਦਸੂਹਾ ਵਿਧਾਇਕ ਰਾਹੀ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ 
ਦਸੂਹਾ  7 ਜਨਵਰੀ (ਹਰਭਜਨ ਢਿੱਲੋਂ ) ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਪੀ ਸੀ ਜੀ ਟੀ ਯੂ ਦਾ ਇਕ ਡੈਲੀਗੇਟ ਪੀ ਸੀ ਸੀ ਟੀ ਯੂ ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਸਕੱਤਰ ਪ੍ਰੋ. ਸੁਰੇਸ਼ ਕੁਮਾਰ ਅਤੇ ਸਾਬਕਾ ਜ਼ਿਲ੍ਹਾ ਸਕੱਤਰ   ਰਾਕੇਸ਼ ਕੁਮਾਰ ਮਹਾਜਨ ਦੀ ਅਗਵਾਈ ਵਿੱਚ  ਦਸੂਹਾ  ਵਿਧਾਇਕ ਅਰੁਣ ਕੁਮਾਰ ਡੋਗਰਾ  ਰਾਹੀ  ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੰਗ ਪੱਤਰ ਦਿੱਤਾ ਤੇ ਉਨ੍ਹਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਅਧਿਆਪਕਾਂ ਲਈ ਯੂ ਜੀ ਸੀ ਦਾ ਸੱਤਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਮੰਗ ਕੀਤੀ ਅਤੇ ਇਸ ਸਬੰਧੀ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਕੇਵਲ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਇਹ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਗਿਆ।ਉਨ੍ਹਾਂ ਮੁੱਖ ਮੰਤਰੀ ਦੇ ਡੀ ਲਿੰਕ ਕਰਨ ਸਬੰਧੀ ਫੈਸਲਾ ਵੀ ਵਾਪਸ ਲੈਣ ਦੀ ਮੰਗ ਕੀਤੀ ਅਤੇ ਇਸ ਬਾਰੇ  ਵਿਧਾਇਕ ਅਰੁਣ ਮਿੱਕੀ ਡੋਗਰਾ ਨੇ  ਵਫਦ ਨੂੰ ਮੰਗ ਪੱਤਰ  ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ।ਇਸ ਮੌਕੇ ਪੀ ਸੀ ਸੀ ਟੀ ਯੂ ਮੈਂਬਰ ਪ੍ਰੋਫੈਸਰ ਅਮਨਦੀਪ ਰਾਣਾ ਆਦਿ  ਵੀ ਹਾਜ਼ਰ ਸਨ।

Related posts

Leave a Reply