ਪੰਜਾਬ ਗ੍ਰਾਮੀਣ ਬੈਂਕ ਦੁਆਰਾ ਪਿੰਡ ਮਾਵਾ ਬਾਠਾਂ ਵਿੱਚ ਲਗਾਇਆ ਗਿਆ ਵਿੱਤੀ ਸਾਖਰਤਾ ਕੈਂਪ

ਪੰਜਾਬ ਗ੍ਰਾਮੀਣ ਬੈਂਕ ਦੁਆਰਾ ਪਿੰਡ ਮਾਵਾ ਬਾਠਾਂ ਵਿੱਚ ਲਗਾਇਆ ਗਿਆ ਵਿੱਤੀ ਸਾਖਰਤਾ ਕੈਂਪ
ਪੱਤਰ ਪ੍ਰੇਰਕ/ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ
ਮੁਕੇਰੀਆਂ/ਹਾਜੀਪੁਰ ਅੰਦਰ ਪੈਂਦੇ ਪਿੰਡ ਮਾਵਾ ਬਾਠਾਂ ਵਿੱਚ ਪੰਜਾਬ ਗ੍ਰਾਮੀਣ ਬੈਂਕ ਬਰਾਂਚ ਨੰਗਲ ਬਿਹਾਂਲਾਂ ਵੱਲੋਂ ਵਿੱਤੀ ਸਾਖ਼ਰਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਬੈਂਕ ਦੇ ਖਾਤੇ ਖੋਲ੍ਹਣ ਤੋਂ ਲੈਕੇ ਪੈਸੇ ਨੂੰ ਜਮਾਂ ਕਰਵਾਉਣਾ ਬੱਚਤ ਖ਼ਾਤੇ , ਬੈਂਕ ਵੱਲੋਂ ਦਿੱਤੀ ਜਾ ਰਹੀ ਜੀਵਨ ਬੀਮਾ ਯੋਜਨਾ ਆਦਿ ਤੋਂ ਜਾਣੂ ਕਰਵਾਇਆ ਗਿਆ
ਬ੍ਰਾਂਚ ਮੈਨੇਜਰ ਸੁਨੀਲ ਕੁਮਾਰ ਵੱਸਣ
ਸਹਾਇਕ ਮੈਨੇਜਰ ਉਦੇ ਵੀਰ ਸਿੰਘ , ਐਫ਼.ਸੀ.ਆਈ. ਮੈਡਮ ਨੀਤੂ ਜੀ ਵੱਲੋਂ ਲੋਕਾਂ ਨੂੰ ਬਰੀਕੀ ਨਾਲ ਜਾਣਕਾਰੀ ਦੇ ਨਾਲ ਲੋਕਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ
ਮੈਨੇਜਰ ਸੁਨੀਲ ਕੁਮਾਰ ਵੱਸਣ ਨੇ ਦੱਸਿਆ ਕਿ ਇਹ ਸਾਖ਼ਰਤਾ ਕੈਂਪ ਲਗਾਉਣ ਦਾ ਮਤਲਬ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਉਨ੍ਹਾਂ ਪਤਾ ਲੱਗ ਸਕੇ ਬੈਂਕ ਸਿਰਫ਼ ਪੈਸੇ ਜਮ੍ਹਾਂ ਕਰਵਾਉਣ ਅਤੇ ਕਢਾਵਾਉਣ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਦਿੰਦੇ ਹਨ
ਇਸ ਮੌਕੇ ਪਿੰਡ ਦੇ ਸਰਪੰਚ ਸਰਦਾਰ ਬਲਵਿੰਦਰ ਸਿੰਘ ਵਿਰਕ, ਜੀਉਜੀ ਅਸ਼ੋਕ ਕੁਮਾਰ ਸਹੋੜਾ ਡਡਿਆਲ, ਗੁਰਦੀਪ ਸਿੰਘ, ਹਰਭਜਨ ਸਿੰਘ, ਨਰਿੰਦਰ ਸਿੰਘ, ਸੁਰਜੀਤ ਸਿੰਘ, ਰਾਮ ਸਿੰਘ, ਨੀਲਮ, ਅਨੂੰ, ਅਮਨ, ਆਦਿ ਹਾਜਿਰ ਸਨ

Related posts

Leave a Reply