ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਚੋਣ ਹੋਈ

ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਨਵਾਂਸ਼ਹਿਰ ਦੀ ਚੋਣ ਹੋਈ

ਚੇਤ ਰਾਮ ਰਤਨ ਚੇਅਰਮੈਨ, ਸੁਖਜਿੰਦਰ ਭੰਗਲ ਪ੍ਰਧਾਨ ਬਣੇ
ਨਵਾਂਸ਼ਹਿਰ  (ਐਸਕੇ ਜੋਸ਼ੀ)- ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਨਵਾਂਸ਼ਹਿਰ ਦੀ ਚੋਣ ਜਸਬੀਰ ਸਿੰਘ ਨੂਰਪੁਰ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ। ਜਿਸ ਵਿਚ ਚੇਤ ਰਾਮ ਰਤਨ ਚੇਅਰਮੈਨ, ਸੁਖਜਿੰਦਰ ਸਿੰਘ ਭੰਗਲ ਪ੍ਰਧਾਨ, , ਸੁਖਦੇਵ ਸਿੰਘ ਸਕੱਤਰ ਜਨਰਲ, ਸੰਜੀਵ ਕੁਮਾਰ ਬੌਬੀ ਖ਼ਜ਼ਾਨਚੀ, ਵਾਸਦੇਵ ਪ੍ਰਦੇਸੀ ਅਤੇ ਦਿਨੇਸ਼ ਕੁਮਾਰ ਸੂਰੀ ਜਨਰਲ ਸਕੱਤਰ, ਹਰਮਿੰਦਰ ਸਿੰਘ ਪ੍ਰੈਸ ਸਕੱਤਰ, ਮਨੋਰੰਜਨ ਕਾਲੀਆ ਮੁੱਖ ਸਲਾਹਕਾਰ, ਸੁਸ਼ੀਲ ਪਾਂਡੇ, ਸੰਜੇ ਕੁਮਾਰ ਮੀਤ ਪ੍ਰਧਾਨ ਅਤੇ ਵਿਜੇ ਕੁਮਾਰ ਮੈਂਬਰ ਚੁਣੇ ਗਏ। ਨਵਨਿਯੁਕਤ ਪ੍ਰਧਾਨ ਸੁਖਜਿੰਦਰ ਸਿੰਘ ਭੰਗਲ ਦਾ ਸਿਰਪਾਓ ਅਤੇ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਖਜਿੰਦਰ ਸਿੰਘ ਭੰਗਲ ਨੇ ਕਿਹਾ ਕਿ ਜੋ ਵੀ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਜੋ ਵੀ ਮੈਨੂੰ ਯੂਨੀਅਨ ਨੇ ਮਾਣ ਦਿੱਤਾ ਹੈ, ਮੈਂ ਉਸ ਦਾ ਸਦਾ ਰਿਣੀ ਰਹਾਂਗਾ।

Related posts

Leave a Reply