ਪੰਜਾਬ ‘ਚ ਕੋਰੋਨਾ ਵਾਇਰਸ ਦੇ ਕਾਰਨ ਇੱਕ ਹੋਰ ਮੌਤ

JALANDHAR / LUDHIANA ( BUREAU CHIEF SANDEEP VIRDI) ਪੰਜਾਬ ‘ਚ ਕੋਰੋਨਾ ਵਾਇਰਸ ਦੇ ਕਾਰਨ ਇੱਕ ਹੋਰ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਸੁਰਿੰਦਰ ਕੋਰ ਵਜੋਂ ਹੋਈ ਹੈ ਜੋ ਕਿ ਲੁਧਿਆਣਾ ਦੇ ਸਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਸੀ ਅਤੇ ਉਸ ਦਾ ਲੁਧਿਆਣਾ ਦੇ ਫੋਰਟਿਸ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।
। 31 ਮਾਰਚ ਨੂੰ ਮ੍ਰਿਤਕ ਔਰਤ ‘ਚ ਕੋਰੋਨਾ ਵਾਇਰਸ ਦੇ ਨਾਲ ਮਿਲਦੇ ਜੁਲਦੇ ਲੱਛਣ ਪਾਏ ਗਏ ਸਨ ਜਿਸ ਤੋਂ ਬਾਅਦ ਉਸ ਦੇ ਸੈਂਪਲ ਲੈ ਕੇ ਰਿਪੋਰਟ ਟੈਸਟ ਲਈ ਭੇਜੀ ਗਈ ਸੀ ਜਿਸ ਤੋਂ ਬਾਅਦ 2 ਅਪ੍ਰੈਲ ਨੂੰ ਸੁਰਿੰਦਰ ਕੌਰ ਦੀ ਰਿਪੋਰਟ ਆਈ ਜੋ ਕਿ ਪਾਜ਼ੀਟਿਵ ਸੀ ਜਿਸ ਤੋਂ ਬਾਅਦ ਉਸ ਨੂੰ ਟ੍ਰੀਟਮੈਂਟ ਲਈ ਆਈਸੋਲੇਟ ਕਰ ਦਿੱਤਾ ਗਿਆ ਸੀ ਪਰ ਅੱਜ ਉਸ ਦੀ ਹਾਲਤ ਬਿਗੜ ਗਈ ਅਤੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਜਿਸ ਦਾ ਖੁਲਾਸਾ ਸਿਹਤ ਵਿਭਾਗ ਵਲੋ ਜਾਰੀ ਬੁਲਟਿੰਨ ਵਿੱਚ ਵੀ ਕੀਤਾ ਗਿਆ ਹੈ।

Related posts

Leave a Reply