ਪੰਜਾਬ ਚ ਛੁੱਟੀ ਦਾ ਐਲਾਨ- ਕੈਪਟਨ ਅਮਰਿੰਦਰ ਨੂੰ ਆਸ ਰਾਜਸਥਾਨ ਚ ਕਾਂਗਰਸ ਜਿਤੇਗੀ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਕੈਪਟਨ ਅਮਰਿੰਦਰ ਨੂੰ ਆਸ ਰਾਜਸਥਾਨ ਚ ਕਾਂਗਰਸ ਜਿਤੇਗੀ ਪੰਜਾਬ ਚ ਛੁੱਟੀ ਦਾ ਐਲਾਨ Í

ਪੰਜਾਬ ਸਰਕਾਰ ਨੇ ਰਾਜਸਥਾਨ ਦੇ ਵੋਟਰਾਂ ਲਈ 7 ਦਸੰਬਰ ਨੂੰ ਤਨਖ਼ਾਹ ਸਮੇਤ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਇਸ ਲਈ ਕੀਤਾ ਹੈ ਤਾਂ ਜੋ ਪੰਜਾਬ ਵਿੱਚ ਸਥਿਤ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।

ਸਰਕਾਰੀ ਬੁਲਾਰੇ ਨੇ ਕਿਹਾ ਕਿ ਸੂਬਾ ਸਰਕਾਰ ਨੇ 7 ਦਸੰਬਰ ਨੂੰ ਰਾਜਸਥਾਨ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚਲੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਰਾਜਸਥਾਨ ਦੇ ਕਿਰਤੀਆਂ, ਜਿਨ੍ਹਾਂ ਦੀ ਰਾਜਸਥਾਨ ਵਿੱਚ ਵੋਟ ਹੈ, ਨੂੰ ਆਪਣਾ ਵੋਟ ਪਾਉਣ ਦਾ ਅਧਿਕਾਰ ਵਰਤਣ ਹਿੱਤ ਤਨਖ਼ਾਹ ਸਮੇਤ ਛੁੱਟੀ ਦੇਣ ਦਾ ਐਲਾਨ ਕੀਤਾ ਹੈ।

ਪੰਜਾਬ ਵਿੱਚ ਸਾਰੀਆਂ ਫੈਕਟਰੀਆਂ, ਜਿਨ੍ਹਾਂ ਵਿੱਚ ਸ਼ੁੱਕਰਵਾਰ ਨੂੰ ਛੁੱਟੀ ਨਹੀਂ ਹੁੰਦੀ, ਵਿੱਚ 7 ਦਸੰਬਰ ਨੂੰ ਤਨਖਾਹ ਸਮੇਤ ਹਫ਼ਤਾਵਰੀ ਛੁੱਟੀ ਹੋਵੇਗੀ ਤੇ ਇਹ ਛੁੱਟੀ ਉਨ੍ਹਾਂ ਦੀ ਹਫ਼ਤਾਵਰੀ ਛੁੱਟੀ ਦੇ ਇਵਜ਼ ਵਿੱਚ ਮਿਲੇਗੀ।

Related posts

Leave a Reply