ਪੰਜਾਬ ਦੇ ਨਵੇਂ ਬਣੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਸਮਰਥਕਾਂ ਦੀ ਲੱਗੀ ਭੀੜ  

ਪੰਜਾਬ ਦੇ ਨਵੇਂ ਬਣੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਸਮਰਥਕਾਂ ਦੀ ਲੱਗੀ ਭੀੜ  
ਪਠਾਨਕੋਟ 20 ਸਤੰਬਰ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਨਵੇਂ ਬਣੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਆਏ ਸਮਰਥਕਾਂ ਦੀ ਭੀੜ ਲੱਗ ਗਈ ਹੈ।
ਪਠਾਨਕੋਟ ਤੋਂ ਸਹਿਕਾਰੀ ਖੇਤੀਬਾਡ਼ੀ ਵਿਕਾਸ ਬੈਂਕ ਦੇ ਚੇਅਰਮੈਨ ਅਵਤਾਰ ਸਿੰਘ ਕਲੇਰ, ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਅਤੇ ਪਠਾਨਕੋਟ ਦੇ ਸਾਬਕਾ ਵਿਧਾਇਕ ਰਾਮ ਸਵਰੂਪ ਬਾਗੀ ਦੇ ਵੱਡੇ ਸਪੁੱਤਰ ਵਿਜੇ ਬਾਗੀ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਉਨ੍ਹਾਂ ਨੂੰ ਵਧਾਈ ਦੇਣ ਲਈ ਪਹੁੰਚੇ।

Related posts

Leave a Reply