ਪੰਜਾਬ ਦੇ ਮਨਿਸਟੀਰੀਅਲ ਕਰਮਚਾਰੀਆਂ ਨੇ ਅੱਜ ਤੀਸਰੇ ਦਿਨ ਆਪਣੇ ਦਫਰਤਾਂ ਦੇ ਬਾਹਰ ਰੋਸ ਰੈਲੀਆ

ਹੁਸ਼ਿਆਰਪੁਰ 17 ਜੂਨ :  ਪੰਜਾਬ ਸਟੇਟ ਮਨਿਸਟੀਰੀਅਲ ਸਰਿਵਸਜ ਯੂਨੀਅਨ ਦੀ ਕਾਲ ਤੇ ਪੰਜਾਬ ਭਰ ਦੇ ਸਾਰੇ ਦਫਤਰਾਂ ਚੰਡੀਗੜ ਸਥਿਤ ਡਾਇਰੈਕਟੋਰੇਟ ਅਤੇ ਸਿਵਲ ਸਕੱਤਰੇਤ ਪੰਜਾਬ ਦੇ ਮਨਿਸਟੀਰੀਅਲ ਕਰਮਚਾਰੀਆਂ ਨੇ ਅੱਜ ਤੀਸਰੇ ਦਿਨ ਆਪਣੇ ਦਫਰਤਾਂ ਦੇ ਬਾਹਰ ਰੋਸ ਰੈਲੀਆ ਕੀਤੀਆ ।

ਇਸ ਜਿਲੇ ਵਿੱਚ ਇਹ ਰੈਲੀ ਡੀ ਸੀ ਦਫਤਰ ਦੇ ਬਾਹਰ ਜਿਲਾਂ ਪ੍ਰਧਾਨ ਅਨੁਰੀਧ ਮੋਦ ਗਿੱਲ ਦੀ ਪ੍ਰਧਾਨਗੀ ਹੇਠ ਕੀਤੀ ਗਈ , ਜਿਸ ਵਿੱਚ ਜਨਰਲ ਸਤੱਕਰ ਜਸਵੀਰ ਸਿੰਘ ਧਾਮੀ , ਪ੍ਰਧਾਨ ਵਿਕਰਮ ਆਦੀਆ ਡੀ ਸੀ ਦਫਤਰ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵੱਲੋ ਭਰਵੀ ਸਮੂਲੀਅਤ ਕੀਤੀ ਗਈ ।

ਰੈਲੀ ਵਿੱਚ ਅਗੂਆ ਵੱਲੋ ਸਰਕਾਰ ਦੇ ਮੁਲਾਜਮ ਮਾਰੂ ਫੈਸਲਿਆ ਦੀ ਨਿਖੇਧੀ ਕੀਤੀ ਗਈ । ਰੈਲੀ ਵਿੱਚ ਸੰਬੋਧਿਨ ਕਰਨ ਵਾਲੇ ਮੁੱਖ ਬੁਲਾਰਿਆ ਵਿੱਚ ਵਿਕਰਮ ਆਦੀਆ ਪ੍ਰਧਾਨ ਡੀ. ਸੀ. ਦਫਤਰ , ਦੀਪਕ ਤ੍ਰੇਹਨ, ਹਰਸਿਮਰਨ ਸਿੰਘ ਪ੍ਰਧਾਨ ਐਕਸਈਜ ਵਿਭਾਗ , ਵਿਨੈ ਕੁਮਾਰ , ਸੰਦੀਪ ਸੰਧੀ ਨਵਦੀਪ ਸਿੰਘ ਪ੍ਰਧਾਨ ਸਿਹਤ ਵਿਭਾਗ , ਦਵਿੰਦਰ ਭੱਟੀ ਤੇ ਸੰਜੀਵ ਕੁਮਾਰ ਨੇ ਸਬੋਧਿਨ ਕੀਤਾ ਇਸ ਮੋਕੇ ਮੋਦ ਗਿੱਲ ਜਿਲਾਂ ਪ੍ਰਦਾਨ ਨੇ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ।

ਸੂਬਾ ਕਮੇਟੀ ਦੇ ਸਾਰੇ ਐਕਸ਼ਨ ਇਸ ਜਿਲੇ ਵਿੱਚ ਲਾਗੂ ਕੀਤੇ ਜਾਣਗੇ । ਧਾਮੀ ਵੱਲੋ ਕਿਹਾ ਗਿਆ ਕਿ 18 ਜੂਨ ਨੂੰ ਠੀਕ 11 ਵਜੇ ਈਰੀਗੇਸ਼ਨ ਕੰਪਲੈਕਸ ਦੇ ਬਾਹਰ ਰੈਲੀ ਕੀਤੀ ਜਾਵੇਗੀ ਇਸ ਵਿੱਚ ਸਾਰੇ ਵਿਭਾਗਾ ਦੇ ਮਨਿਸਟੀਰੀਅਲ ਕਾਮੇ ਸ਼ਾਮਿਲ ਹੋਣਗੇ । ਇਸ ਮੋਕੇ ਇਹ ਵੀ ਦੱਸਿਆ ਕਿ ਡੀ. ਏ. ਦੀਆਂ ਕਿਸ਼ਤਾਂ ਪੈਡਿੰਗ ਚੱਲ ਰਹੀਆ ਹਨ , ਪੇਕਮਿਸ਼ਨ ਦੀ ਰਿਪੋਟ ਲਟਕਾਈ ਜਾ ਰਹੀ ਹੈ । ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਢੁੱਕਵੀ ਕਾਰਵਾਈ ਨਹੀ ਕੀਤੀ ਜਾ ਰਹੀ ।

Related posts

Leave a Reply