ਪੰਜਾਬ ਪੁਲਿਸ ਨੇ ਟਿਫਿਨ ਬੰਬ ਬਰਾਮਦ ਕੀਤਾ, ਪੁਲਿਸ ਤੇ ਸੁਰੱਖਿਆ ਏਜੰਸੀਆਂ ਅਲਰਟ

ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਪਿੰਡ ਡਾਲੇਕੇ ‘ਚ ਟਿਫਿਨ ਬੰਬ ਬਰਾਮਦ ਕੀਤਾ ਹੈ। ਇਹ ਬੰਬ ਸਰਹੱਦ ਪਾਰ ਤੋਂ ਡਰੋਨ ਰਾਹੀਂ ਸੁੱਟਿਆ ਗਿਆ ਹੈ। ਬੰਬ ਮਿਲਣ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ।

ਡੀਜੀਪੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਇਸ ‘ਚ ਦੋ ਕਿੱਲੋ RDX ਸੀ ਤੇ ਇਸ ‘ਚ ਸਵਿੱਚ ਮੈਕੇਨਿਜ਼ਮ ਵਾਲਾ ਟਾਈਮ ਬੰਬ ਸੀ। ਇਸ ‘ਚ ਸਪ੍ਰਿੰਗ ਮੇਕੇਨਿਜਮ, ਮੈਗਨੇਟਿਕ ਤੇ 3 ਡੇਟੋਨੇਟਰ ਵੀ ਮਿਲੇ ਹਨ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪਾਕਿਸਤਾਨ ‘ਚ ਬੈਠੇ ਅੱਤਵਾਦੀ ਸੰਗਠਨ ਕਿਸੇ ਵੱਡੇ ਅੱਤਵਾਦੀ ਸੰਗਠਨ ਨੂੰ ਅੰਜ਼ਾਮ ਦੇਣ ਦੀ ਫਿਰਾਕ ‘ਚ ਸਨ

Related posts

Leave a Reply