UPDATED: ਪੰਜਾਬ ਪੁਲੀਸ ਚ ਹੌਲਦਾਰ ਨੇ ਇਕ ਰੇਹੜੀ ਤੋਂ 4 ਆਂਡੇ ਚੋਰੀ ਕਰ ਲਏ, DGP ਵਲੋਂ ਸਸਪੈਂਡ

ਫ਼ਤਹਿਗਡ਼੍ਹ ਸਾਹਿਬ- ਪੰਜਾਬ ਪੁਲੀਸ ਚ ਹੌਲਦਾਰ ਵੱਲੋਂ ਇਕ ਰੇਹੜੀ ਤੋਂ  ਉਸ ਵੇਲੇ 4 ਆਂਡੇ ਚੋਰੀ ਕਰ ਲਏ ਗਏ ਜਦੋਂ ਰੇੜੀ ਮਾਲਿਕ ਕਿਸੇ ਹੋਰ ਗ੍ਰਾਹਕ ਨੂੰ ਆਂਡੇ ਪਰੋਸਣ ਗਿਆ ਹੋਇਆ ਸੀ।  ਇਸ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਉਸਦੀ ਰੇਹੜੀ ਤੋਂ 4 ਆਂਡੇ ਕੱਢ ਲਏ। ਰੇਹੜੀ ਮਾਲਿਕ ਨੇ ਦੱਸਿਆ ਕੇ ਜਦੋਂ ਉਹ ਵਾਪਿਸ ਆਇਆ ਤਾਂ ਉਸਦੇ 4 ਆਂਡੇ ਗਾਇਬ ਸਨ। 

ਆਂਡਾ ਚੋਰੀ ਕਰਨ ਦੀ ਵੀਡੀਓ ਸੀਸੀਟੀਵੀ ਕੈਮਰੇ ਚ ਕੈਦ ਹੋਣ ਤੋਂ ਬਾਅਦ ਜਿਉਂ ਹੀ ਵਾਇਰਲ ਹੋਈ ਤਾਂ ਪੰਜਾਬ  ਦੀ ਖਾਕੀ ਤੇ  ਦਾਗ਼ ਲੱਗਣ ਤੋਂ ਬਾਅਦ  ਪੰਜਾਬ ਪੁਲੀਸ ਦੇ  ਡੀਜੀਪੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ  ਅਤੇ ਓਸ ਹੌਲਦਾਰ ਦੀ ਪਹਿਚਾਣ ਕਰਵਾਈ ਗਈ  ।

ਉਸ ਦੀ ਪਹਿਚਾਣ ਫ਼ਤਹਿਗਡ਼੍ਹ ਸਾਹਿਬ ਜ਼ਿਲ੍ਹੇ ਦੇ  ਵਿੱਚ ਤਾਇਨਾਤ ਹੌਲਦਾਰ ਪ੍ਰਿਤਪਾਲ ਸਿੰਘ ਵਜੋਂ ਹੋਈ ਜਿਸਨੂੰ  ਪੰਜਾਬ ਪੁਲੀਸ ਦੇ ਹੈੱਡਕੁਆਰਟਰ ਵੱਲੋਂ  ਤੁਰੰਤ ਸਸਪੈਂਡ ਕਰ ਕੇ ਉਸ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੇ ਅਖਿਲ ਸ਼ੁਰੂ ਕਰ ਦਿੱਤੇ ਗਏ ਹਨ  ।

Related posts

Leave a Reply