ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE) ਦਸਵੀਂ ਕਲਾਸ ਵਿ੍ਚ ਸਰਕਾਰੀ ਹਾਈ ਸਕੂਲ ਰਾਏਚੱਕ (ਗੁਰਦਾਸਪੁਰ) ਦੀ ਜਿਲ੍ਹੇ ਭਰ ਵਿੱਚ ਝੰਡੀ

 ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE) ਦਸਵੀਂ ਕਲਾਸ ਵਿ੍ਚ ਸਰਕਾਰੀ ਹਾਈ ਸਕੂਲ ਰਾਏਚੱਕ (ਗੁਰਦਾਸਪੁਰ) ਦੀ ਜਿਲ੍ਹੇ ਭਰ ਵਿੱਚ ਝੰਡੀ 
ਗੁਰਦਾਸਪੁਰ (ਗਗਨ ) : ਸਾਲ 2020 ਦੌਰਾਨ SCERT ਵੱਲੋਂ ਕਰਵਾਈ ਗਈ PSTSE ਪ੍ਰੀਖਿਆ ਵਿੱਚ ਸਰਕਾਰੀ ਹਾਈ ਸਕੂਲ ਰਾਏਚੱਕ ਦੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੇ ਜਿਲ੍ਹੇ ਵਿੱਚੋਂ ਪਹਿਲੀਆਂ 10 ਪੁਜੀਸ਼ਨਾਂ ਤੇ ਰਹਿ ਕੇ ਸਕੂਲ,ਅਧਿਆਪਕ,ਮਾਤਾ ਪਿਤਾ ਅਤੇ ਪੂਰੇ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਗਲ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਹੈਡਮਾਸਟਰ ਸ੍ਰ. ਮਨਪ੍ਰੀਤ ਸਿੰਘ ਨੇ ਦਸਿਆ ਕਿ ਇਹ ਅਧਿਆਪਕਾਂ ਵੱਲੋ ਨਿਰੰਤਰ ਕਰਵਾਈ ਜਾ ਰਹੀ ਸਖ਼ਤ ਮਿਹਨਤ ਦਾ ਨਤੀਜਾ ਹੈ.

ਇਸ ਸਕੂਲ ਦੇ ਵਿਦਿਆਰਥੀ ਮੁਕਾਬਲੇ ਦੀਆਂ ਪੀ੍ਰਖਿਆਵਾਂ ਜਿਵੇਂ PSTSE,NMMS,ਕੁਇਜ਼ ਮੁਕਾਬਲੇ ,ਵਿਗਿਆਨ ਪ੍ਰਦਰਸ਼ਨੀਆਂ ਵਿੱਚ ਪਿਛਲੇ ਇੱਕ ਦਹਾਕੇ ਤੋਂ ਮੱਲਾਂ ਮਾਰ ਰਹੇ ਹਨ। ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਪ੍ਰੀਖਿਆ ਦੀ ਸਾਰੀ ਤਿਆਰੀ ਅਧਿਆਪਕਾਂ ਵੱਲੋਂ ਲਾਕਡਾਊਨ ਦੌਰਾਨ ਆਨਲਾਈਨ ਕਰਵਾਈ ਗਈ ਹੈ।

Related posts

Leave a Reply