ਪੰਜਾਬ ਲੋਕ ਸੰਪਰਕ ਵਿਭਾਗ ਨੇ ਕੋਵਿਡ-19 ਬਾਰੇ ਜਾਣਕਾਰੀ ਦੇਣ ਲਈ ‘ਵੱਟਸਐਪ ਬੋਟ’ ਤੇ ਫੇਸਬੁੱਕ ਚੈਟ ਬੋਟ’ ਲਾਂਚ ਕੀਤੀ April 21, 2020April 21, 2020 Adesh Parminder Singh ADESH PARMINDER SINGHCANADIAN DOABA TIMESਪੰਜਾਬ ਲੋਕ ਸੰਪਰਕ ਵਿਭਾਗ ਨੇ ਕੋਵਿਡ-19 ਬਾਰੇ ਦੀ ਜਾਣਕਾਰੀ ਦੇਣ ਲਈ ‘ਵੱਟਸਐਪ ਬੋਟ’ ਤੇ ਫੇਸਬੁੱਕ ਚੈਟ ਬੋਟ’ ਲਾਂਚ ਕੀਤੀਚੰਡੀਗੜ•, 20 ਅਪਰੈਲਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਲੋਕਾਂ ਨੂੰ ਕੋਵਿਡ-19 ਸਬੰਧੀ ਹਰ ਤਰ•ਾਂ ਦੀ ਜਾਣਕਾਰੀ ਪਹੁੰਚਾਣ ਲਈ ਇਕ ਨਿਵੇਕਲਾ ਉਪਰਾਲਾ ਕਰਦਿਆਂ ਫੇਸਬੁੱਕ ਦੇ ਸਹਿਯੋਗ ਨਾਲ ‘ਵੱਟਸਐਪ ਬੋਟ’ ਤੇ ਫੇਸਬੁੱਕ ਉਤੇ ‘ਚੈਟ ਬੋਟ’ ਦੀ ਸ਼ੁਰੂਆਤ ਕੀਤੀ ਹੈ। ਇਹ ਖੁਲਾਸਾ ਕਰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਨਿਵੇਕਲੀ ਪਹਿਲ ਜ਼ਰੀਏ ਕੋਈ ਵੀ ਨਾਗਰਿਕ ਕੋਵਿਡ-19 ਬਾਰੇ ਆਪਣੀ ਇੱਛਾ ਅਨੁਸਾਰ ਕੋਈ ਵੀ ਜਾਣਕਾਰੀ ਲੈ ਸਕਦਾ ਹੈ।ਸਰਕਾਰੀ ਬੁਲਾਰੇ ਨੇ ‘ਵੱਟਸਐਪ ਬੋਟ’ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਾ ਫਾਇਦਾ ਉਠਾਉਣ ਲਈ ਨਾਗਰਿਕ ਨੂੰ ਆਪਣੇ ਫੋਨ ‘ਤੇ ਪੰਜਾਬ ਕੋਵਿਡ ਹੈਲਪਲਾਈਨ ਨੰਬਰ (73801-73801) ਸੇਵ ਕਰਨਾ ਹੋਵੇਗਾ। ਇਸ ਤੋਂ ਬਾਅਦ ਫੇਰ ਵੱਟਸਐਪ ਵਿੱਚ ਜਾ ਕੇ ਇਸੇ ਨੰਬਰ ‘ਤੇ ਹੀ ‘ਹਾਏ’ ਲਿਖ ਕੇ ਭੇਜਣਾ ਹੋਵੇਗ। ਉਸ ਤੋਂ ਬਾਅਦ ਜੋ ਆਪਸ਼ਨ ਦਿਖਾਈ ਜਾਵੇਗੀ। ਇਸ ਨੂੰ ਧਿਆਨ ਨਾਲ ਪੜ•ਦਿਆਂ ਭਾਸ਼ਾ ਬਦਲਣ ਲਈ 5 ਨੰਬਰ ਦੱਬ ਕੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚੋਂ ਕੋਈ ਇਕ ਭਾਸ਼ਾ ਚੁਣਨੀ ਹੋਵੇਗੀ। ਇਸ ਤੋਂ ਬਾਅਦ ਇਸੇ ਤਰ•ਾਂ ਆਪਣੇ ਸਵਾਲ ਦੇ ਨਾਲ ਰਲਦਾ ਮਿਲਦਾ ਆਪਸ਼ਨ ਚੁਣ ਕੇ ਜਵਾਬ ਹਾਸਲ ਕੀਤਾ ਜਾ ਸਕਦਾ ਹੈ। ਵਾਪਸ ਮੁੱਖ ਸਕਰੀਨ ਉਤੇ ਆਉਣ ਲਈ ਜ਼ੀਰੋ ਦੱਬਣੀ ਪਵੇਗੀ।ਇਸੇ ਤਰ•ਾਂ ‘ਫੇਸਬੁੱਕ ਚੈਟ ਬੋਟ’ ਰਾਹੀਂ ਵੀ ਤੁਸੀ ਕੋਵਿਡ-19 ਬਾਰੇ ਜਾਣਕਾਰੀ ਹਾਸਲ ਕਰਨ ਲਈ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਫੇਸਬੁੱਕ ‘ਤੇ ਪੰਜਾਬ ਸਰਕਾਰ ਦਾ ਪੇਜ਼ ਖੋਲ• ਕੇ ਉਸ ਨੂੰ ਲਾਈਕ ਕਰਨਾ ਪਵੇਗਾ ਜਿਸ ਨਾਲ ਹਰ ਤਰ•ਾਂ ਦੀ ਨੋਟੀਫਿਕੇਸ਼ਨ ਹਾਸਲ ਕੀਤੀ ਜਾ ਸਕੇਗੀ। ਇਸ ਤੋਂ ਬਾਅਦ ਫੇਰ ਸੈਂਡ ਮੈਸੇਜ ਬਟਨ ‘ਤੇ ਕਲਿੱਕ ਕਰ ਕੇ ਸਿੱਧਾ ਮੈਸੈਂਜਰ ਉਤੇ ਪਹੁੰਚ ਜਾਵੋਗੇ। ਆਪਸ਼ਨਾਂ ਨੂੰ ਧਿਆਨ ਨਾਲ ਦੇਖ ਕੇ ਆਪਣੀ ਪਸੰਦ ਦੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚੋਂ ਕੋਈ ਇਕ ਭਾਸ਼ਾ ਚੁਣਨੀ ਹੋਵੇਗਗੀ। ਕੋਵਿਡ-19 ਸਬੰਧੀ ਜਾਣਕਾਰੀ ਲਈ ਉਥੇ ਦਿੱਤੀ ਆਪਸ਼ਨ ਕੋਵਿਡ-19 ਇਨਫੋ ਕਲਿੱਕ ਕਰਨੀ ਪਵੇਗੀ। ਜੇਕਰ ਆਪਣੀ ਜ਼ਰੂਰਤ ਦੇ ਸਮਾਨ ਦੀਆਂ ਦੁਕਾਨਾਂ ਬਾਰੇ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਜ਼ਰੂਰੀ ਦੁਕਾਨਾਂ ਆਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ। ਕੋਵਿਡ-19 ਨਾਲ ਸਬੰਧਤ ਕੁੱਲ 21 ਆਪਸ਼ਨਾਂ ਹਨ।ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਜੇ ਇਕ ਤੋਂ ਵੱਧ ਸਵਾਲਾਂ ਦੇ ਜਵਾਬ ਚਾਹੁੰਦੇ ਹੋ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਵਾਪਸ ਜਾਣ ਵਾਲਾ (ਗੋ ਬੈਕ) ਬਟਨ ਦਬਨਾ ਪਵੇਗਾ। ਫੇਰ ਆਪਣੀ ਇੱਛਾ ਦੀ ਆਪਸ਼ਨ ਚੁਣਨੀ ਹੋਵੇਗੀ। ਜੇ ਪਸੰਦ ਦੀ ਕੋਈ ਆਪਸ਼ਨ ਨਹੀਂ ਮਿਲਦੀ ਤਾਂ ਮੋਰ ਆਪਸ਼ਨ ਉਤੇ ਕਲਿੱਕ ਕਰਨਾ ਪਵੇਗਾ। ਜੇ ਇਸ ਵਿੱਚ ਸਬੰਧਤ ਜ਼ਿਲਾ ਨਹੀਂ ਲੱਭ ਰਿਹਾ ਹੋਵੇ ਤਾਂ ਮੋਰ ਆਪਸ਼ਨ ਉਤੇ ਕਲਿੱਕ ਕਰ ਕੇ ਸਬੰਧਤ ਜ਼ਿਲੇ ਦੇ ਨਾਮ ਕਲਿੱਕ ਕਰਨਾ ਪਵੇਗਾ। ਫੇਰ ਸਬੰਧਤ ਜ਼ਿਲੇ ਦੇ ਸਾਰੇ ਜ਼ਰੂਰੀ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦੀ ਸੂਚੀ ਡਾਊਨਲੋਡ ਕੀਤੀ ਜਾ ਸਕੇਗੀ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...