ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ : ਨੰਬਰਦਾਰ ਯੂਨੀਅਨ ਪੰਜਾਬ ਆਗੂ

ਮੁਕੇਰੀਆਂ 8 ਜੂਨ (ਕੁਲਵਿੰਦਰ ਸਿੰਘ) : ਅੱਜ ਮੁਕੇਰੀਆਂ ਬੀਡੀਪੀਓ ਦਫ਼ਤਰ ਕਮਿਊਨਟੀ ਹਾਲ ਵਿਚ ਅੱਜ ਪੰਜਾਬ ਲੰਬਰਦਾਰ ਯੂਨੀਅਨ ਪੰਜਾਬ ਨੇ ਸਮੂਹ ਦੋਆਬੇ,ਮਾਝੇ, ਮਾਲਵੇ, ਜੋਨਾਂ ਦੇ ਅਤੇ ਸਮੂਹ ਜਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਅੱਜ ਮੁਕੇਰੀਆਂ ਵਿੱਚ ਗੁਰਪਾਲ ਸਿੰਘ ਸਮਰਾ ਸੂਬਾ ਪ੍ਰਧਾਨ, ਅਤੇ ਜਸਵੰਤ ਸਿੰਘ ਰੰਧਾਵਾ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਹੋਈ। ਜਿਸ ਵਿੱਚ ਸਾਰਿਆਂ ਨੇ ਸਹਿਮਤੀ ਨਾਲ ਮਤਾ ਪਾਸ ਕੀਤਾ ਕੇ ਜ਼ੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਜਾਂ ਮਾਣ ਭੱਤਾ 2500 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਤਾ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਜਿਸਦਾ ਖਮਾਇਜਾ 2022 ਦੇ ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਸਰਕਾਰ ਨੂੰ ਭੁਗਤਣਾ ਪਵੇਗਾ। ਇਸ ਸਮੇਂ ਹਾਜ਼ਰ ਹੁਸ਼ਿਆਰਪੁਰ ਦੇ ਪ੍ਰਧਾਨ ਜਸਵੰਤ ਸਿੰਘ ਰੰਧਾਵਾ,ਪਠਾਨਕੋਟ ਤੋਂ ਬਲਦੇਵ ਸਿੰਘ ਬਹਾਦਰਗੜ੍ਹੀ ਕਪੂਰਥਲਾ ਤੋਂ ਬਲਰਾਮ ਸਿੰਘ ਮਾਨ,ਜਲੰਧਰ ਤੋਂ ਅਸ਼ੋਕ ਸੰਧੂ,ਤਰਨ ਤਾਰਨ ਤੋਂ ਰਸ਼ਪਾਲ ਸਿੰਘ, ਗੁਰਦਾਸਪੁਰ ਹਰਬੀਰ ਸਿੰਘ ਭਿੰਡਰ, ਦਿਲਬਾਗ ਸਿੰਘ ਅੰਮ੍ਰਿਤਸਰ,ਸ਼ਿੰਗਾਰਾ ਸਿੰਘ ਸੂਬਾ ਪ੍ਰੈਸ ਸਕੱਤਰ ਚਰਨਜੀਤ ਸਿੰਘ ਕਰਤਾਰਪੁਰ, ਮਹਿੰਦਰ ਸਿੰਘ ਚੀਮਾ ਤਹਿ ਪ੍ਰਧਾਨ ਦਸੂਹਾ,ਜਸਪਾਲ ਸਿੰਘ ਟਾਂਡਾ, ਕੁਸ਼ਲ ਸਿੰਘ ਤਲਵਾੜਾ, ਦੇਸ਼ ਰਾਜ ਹਾਜੀਪੁਰ, ਦਰਸ਼ਨ ਸਿੰਘ ਗੜ੍ਹਦੀਵਾਲਾ ਜਸਕਵਲ ਸਿੰਘ ਗੜ੍ਹਸ਼ੰਕਰ ਆਦਿ ਸ਼ਾਮਿਲ ਸਨ।

Related posts

Leave a Reply