ਪੰਜਾਬ ਸਰਕਾਰ ਯੂਥ ਕਲੱਬਾਂ ਨੂੰ ਪਿੰਡ ਪਿੰਡ ਦੇਵੇ ਗ੍ਰਾਂਟ : ਜਸਵੀਰ ਸਿੰਘ ਰਾਜਾ


ਗੜ੍ਹਦੀਵਾਲਾ 8 ਜੂਨ (ਚੌਧਰੀ) : ਅੱਜ ਪਿੰਡ ਕੁੱਲੀਆਂ ਵਿਖੇ ਸਰਦਾਰ ਜਸਵੀਰ ਸਿੰਘ ਰਾਜਾ ਵਲੋਂ ਨੌਜਵਾਨਾਂ ਨੂੰ ਵਾਲੀਬਾਲ ਕਿੱਟ ਦਿੱਤੀ ਗਈ ਅਤੇ ਨੌਜਵਾਨਾਂ ਨੂੰ ਖੇਡਣ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੌੌਰਾਨ ਸਮਾਜ ਸੇਵਾ ਵਿੱਚ ਅੱਗੇ ਆਉਣ ਲਈ ਪ੍ਰੇਰਤ ਕੀਤਾ। ਇਸ ਮੌਕੇ ਉਨਾਂ ਨੇ ਕਿਹਾ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ ਤੇ ਪੰਜਾਬ ਸਰਕਾਰ ਸਾਡੀ ਨੌਜਵਾਨੀ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਵਿੱਚ ਸਪੋਰਟਸ ਕਲੱਬਾਂ ਨੂੰ ਗ੍ਰਾੰਟ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਨਾਲ ਚੌਧਰੀ ਰਾਜਵਿੰਦਰ ਸਿੰਘ ਰਾਜਾ,ਚੌਧਰੀ ਸੁਖਰਾਜ ਸਿੰਘ,ਕੁਲਦੀਪ ਮਿੰਟੂ,ਐਡਵੋਕੇਟ ਰਾਮ ਸਰੂਪ ਅੱਬੀ, ਪ੍ਰੋਫੈਸਰ ਸ਼ਾਮ ਸਿੰਘ, ਹਰਪ੍ਰੀਤ ਸਿੰਘ ਯੂ ਐਸ ਏ,ਗਿਫਟੀ,ਲਖਵੀਰ ਸਿੰਘ ਲੱਖੀ, ਸੱਮੀ, ਭਿੰਦਾ, ਹੈਪੀ, ਹੈਰੀ, ਹਰਦੀਪ ਸਿੰਘ ਹੈਪੀ, ਮਨਦੀਪ ਸਿੰਘ, ਜਸਕਰਨ ਸਿੰਘ, ਪਰਮਵੀਰ ਸਿੰਘ, ਯੂਥ ਪ੍ਰਧਾਨ ਗੜ੍ਹਦੀਵਾਲਾ ਵਿਨੈ ਕੁਮਾਰ, ਸਤੀਸ਼ ਕੂਮਾਰ ਮੋਨੂ ਆਦਿ ਹਾਜ਼ਰ ਸਨ ।

Related posts

Leave a Reply