ਪੱਤਰਕਾਰਾਂ ਨੇ ਨਿੱਘੇ ਸੁਭਾਅ ਦੇ ਮਾਲਿਕ ਕੇਂਦਰੀ ਮੰਤਰੀ ਸਾਂਪਲਾ ਦਾ ਬਾਇਕਾਟ ਕਿਉਂ ਕੀਤਾ ਤੇ ਜਿਲਾ ਅਧਿਕਾਰੀ ਸਿਰ ਦਰਦ ਦੀ ਗੋਲੀ ਕਿਓੰ ਭਾਲਦੇ ਨੇ?

HOSHIARPUR : (ADESH PARMINDER SINGH) ਕੇਂਦਰੀ ਸਮਾਜਿਕ ਨਿਆਂ ਮੰਤਰੀ ਵਿਜੇ ਸਾਂਪਲਾ ਸਾਹਿਬ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਪਹੁੰਚੇ, ਜਿੱਥੇ ਬੜੇ ਵਧੀਆ ਢੰਗ ਨਾਲ  ਉਂੱਨਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਮੌਜੂਦਗੀ ਚ ਜਿਲਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਦੌਰਾਨ ਉਹ ਜਿਲਾ ਤੰਬਾਕੂ ਅਧਿਕਾਰੀ ਨੂੰ ਕਹਿ ਰਹੇ ਸਨ ਕਿ ਸਿਰਫ ਸਕੂਲਾਂ ਵਿੱਚ ਹੀ ਨਹੀਂ ਬਲਕਿ ਪਿੰਡਾਂ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰੋ। ਬਹੁਤ ਵਧੀਆ ਗੱਲ ਹੈ। ਇਸ ਦੌਰਾਨ ਉਂੱਨਾ ਜਿਲਾ ਸੇਹਤ ਅਧਿਕਾਰੀ ਡਾ. ਸਤਪਾਲ ਗੋਜਰਾ ਨੂੰ ਵੀ ਬਜਟ ਸਬੰਧੀ ਕੋਈ ਗੱਲਬਾਤ ਕੀਤੀ। ਪਰ ਕੇਂਦਰੀ ਮੰਤਰੀ ਸਾਹਿਬ ਜਿਸ ਢੰਗ ਨਾਲ ਸੇਹਤ ਅਧਿਕਾਰੀ ਤੇ ਹੋਰਨਾਂ ਅਧਿਕਾਰੀਆਂ ਨਾਲ ਗੱਲ ਕਰ ਰਹੇ ਸਨ ਉਹ ਵਰਤਾਰਾ ਅਜੀਬ ਲੱਗਾ, ਸੱਭਿਅਕ ਨਹੀਂ ਲੱਗਾ। ਉਂੱਨਾ ਪੁਛਿਆ ਡਾਕਟਰ ਸਤਪਾਲ ਗੋਜਰਾ ਨੂੰ ਕਿ ਤੁਹਾਨੂੰ ਇੱਥੇ ਆਇਆ ਕਿੰਨਾ ਸਮਾਂ ਹੋਇਆ ਹੈ। ਉਂਨਾ ਜਰਾ ਰੁੱਕ ਕੇ ਕਿਹਾ ਕਿ ਸਰ ਮੈਨੂੰ ਇੱਕ ਸਾਲ ਹੋਇਆ ਹੈ, ਉਹ ਜਿਆਦਾਤਰ ਸਮਾਂ ਹੁਸ਼ਿਆਰਪੁਰ ਹੀ ਰਹੇ ਪਿਛਲੇ ਸਾਲ ਉਂੱਨਾ ਦੀ ਬਦਲੀ ਗੁਰਦਾਸਪੁਰ ਬਤੌਰ ਐਸਐਮਓ ਦੇ ਤੌਰ ਤੇ ਪ੍ਰੋਮੋਸ਼ਨ ਵਜੋਂ ਹੋ ਗਈ ਸੀ। ਸ਼ਹਿਰ ਦੇ ਕੁਝ ਮੋਹਤਬਾਰ ਲੋਕਾਂ ਨੇ ਮੰਤਰੀ ਸੁੰਦਰ ਸ਼ਾਮ ਤੇ ਦਬਾਓ ਬਣਾਇਆ ਕਿ ਹੁਸਿਆਰਪੁਰ ਨੂੰ ਅਜਿਹੇ ਕਾਬਿਲ ਡਾਕਟਰ ਦੀ ਲੋੜ ਹੈ ਤੇ ਵਾਪਿਸ ਬੁਲਾਓ ਤੇ ਉਹ ਸਾਲ ਪਹਿਲਾਂ ਇੱਥੇ ਆ ਗਏ। ਸ਼ਾਇਦ ਲੋਕ ਤਾਂ ਛੱਡੋ ਜਿਆਦਾਤਰ ਪੱਤਰਕਾਰ ਇਹ ਵੀ ਨਹੀਂ ਜਾਣਦੇ ਕਿ ਵਿਜੇ ਸਾਂਪਲਾ ਜੀ ਕਾਹਦੇ ਮੰਤਰੀ ਹਨ ਪਰ ਸਭ ਜਾਣਦੇ ਹਨ ਕਿ ਡਾ. ਗੋਜਰਾ ਦਿਲ ਦੇ ਡਾਕਟਰ ਹਨ


ਮੈਨੂੰ ਕਹਿਣ ਦੀ ਲੋੜ ਤਾਂ ਨਹੀਂ  ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਡਾ. ਗੋਜਰਾ ਨੇ  ਜਿਲਾ ਨਿਵਾਸੀਆਂ ਨੂੰ  ਬੇਹਦ ਇਮਾਨਦਾਰੀ, ਸੰਵੇਦਨਸ਼ੀਲਤਾ ਤੇ ਅਨੁਸ਼ਾਸਨ ਤੇ ਨਿਯਮਬੱਧਤਾ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ ਹਨ।  ਆਪਣੀ ਡਿਉੂਟੀ ਤੋਂ ਅਲਾਵਾ ਵੀ ਡਾਕਟਰ ਗੋਜਰਾ ਕਈ-ਕਈ ਘੰਟੇ ਸਰਕਾਰੀ ਹਸਪਤਾਲ ਚ ਮਰੀਜਾਂ ਦਾ ਇਲਾਜ ਕਰਦੇ ਵੀ ਰਾਤ ਦੇ ਅੱਠ ਵਜੇ ਤੱਕ ਮੈਂ ਆਪਣੀਂ ਅੱਖੀੰ ਕਰਦੇ ਦੇਖੇ ਹਨ ਘਰੋਂ ਭਾਵੇਂ ਦਬਕੇ ਹੀ ਖਾਂਦੇ ਹੋਣ। ਵੈਸੇ ਤਾਂ ਉਹ ਦਿਲ ਦੇ ਐਕਸਪਰਟ ਮੰਨੇ ਜਾਂਦੇ ਹਨ ਪਰ ਲੋੜ ਪੈਣ ਤੇ ਉਹ ਦਿਮਾਗ ਦੀਆਂ ਬਿਮਾਰੀਆਂ ਦੇ ਐਕਸਪਰਟ ਵੀ ਮੰਨੇ ਜਾਂਦੇ ਹਨ।


ਉਹ ਕਿਸੇ ਦੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਜਿਲੇ ਦੇ ਛੋਟੇ ਤੋਂ ਛੋਟੇ ਪਿੰਡ ਦੇ ਸਰਪੰਚ ਤੋਂ ਲੈ ਕੇ ਜਿਲੇ ਦੇ ਸਭ ਵਿਧਾਇਕ , ਕੈਬਨਿਟ ਮੰਤਰੀ ਸੁੰਦਰ ਸ਼ਾਮ ਤੇ ਸਾਬਕਾ ਐਮਪੀ ਤੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਤੱਕ ਮੈਂ ਖੁੱਦ ਉਂੱਨਾ ਨਾਲ ਸਤਿਕਾਰ ਨਾਲ ਗੱਲ ਕਰਦੇ ਦੇਖੇ ਹਨ ਤੇ ਉਂੱਨਾ ਦੀਆਂ ਸਮਾਜ ਨੂੰ ਬੇਹਤਰੀਨ ਸੇਵਾਵਾਂ ਕਾਰਣ ਉਹ ਡਾਕਟਰ ਗੋਜਰਾ ਦੇ ਪਰਿਚਿਤ ਵੀ ਹਨ।  ਉਂੱਨਾਂ ਨਾਲ ਜਿਸ ਢੰਗ ਨਾਲ ਮੰਤਰੀ ਜੀ ਗੱਲ ਕਰਦੇ ਸਨ ਉਹ ਚੰਗਾ ਜਿਹਾ ਨਹੀਂ ਲੱਗਾ। ਸਾਢੇ ਚਾਰ ਸਾਲ ਬਾਦ ਚੋਣਾਂ ਦੇ ਕੰਢੇ ਆ ਕੇ ਜੇ ਅਧਿਕਾਰੀਆਂ ਨੂੰ ਇਹ ਸਮਝਾਉਗੇ ਕਿ ਤੁਹਾਨੂੰ ਪਤਾ ਨਹੀਂ ! ਇਹ ਸਕੀਮ ਤਾਂ ਮੇਰੇ ਵਿਭਾਗ ਦੇ ਅੰਡਰ ਆਉਂਦੀ ਹੈ, ਹੁਣ ਵਕਤ ਕਿੱਥੇ ਹੈ, ਸਾਢੇ ਚਾਰ ਸਾਲਾਂ ਤੱਕ ਅਧਿਕਾਰੀਆਂ ਨੂੰ ਤੁਹਾਡੇ ਵਿਭਾਗ ਦੀ ਜਾਣਕਾਰੀ ਨਹੀਂ ਤਾਂ ਹੁਣ 6 ਮਹੀਨੇ ਰਹਿ ਗਏ, ਪਹਿਲਾਂ ਕਿੱਥੇ ਸੀ ਤੁਸੀਂ। ਨਾਲੇ ਹੁਣ ਉਹ ਸਿੱਖਣਗੇ ਵੀ ਕਿਉਂ , ਚੋਣ ਜਾਬਤਾ ਦੋ ਕੁ ਮਹੀਨਿਆਂ ਤੱਕ ਲਾਗੂ ਹੋ ਜਾਣਾ, ਤੇ 6 ਮਹੀਨਿਆਂ ਬਾਅਦ ਤੁਹਾਡੀ ਇਸ ਕੁਰਸੀ ਤੇ ਪਤਾ ਨਹੀਂ ਤੁਸੀਂ ਖੁੱਦ ਬੈਠਣਾਂ ਜਾਂ ਕੋਈ ਹੋਰ ਸੱਜਣ ਆ ਜਾਵੇ।
ਮੇਰੀ ਨਾ ਤਾਂ ਰੁਚੀ ਰਾਜਨੀਤੀ ਚ ਹੈ ਤੇ ਨਾ ਹੀ ਮੈਂਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਕਾਰਗੁਜਾਰੀ ਦੀ ਸਮਝ ਹੈ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਜਿਲਾ ਅਧਿਕਾਰੀ ਕੀ ਪੀਪਲ ਹੁੰਦੇ ਹਨ ਜੋ ਕਿ ਲੋਕਾਂ ਵਿੱਚ ਪਲ-ਪਲ ਵਿਚਰਦੇ ਹਨ ਅਤੇ ਇਸੇ ਸਦਕਾ ਉਹ ਲੋਕ ਰਾਏ ਪੈਦਾ ਕਰਨ ਸਮਰੱਥ  ਹੁੰਦੇ ਹਨ। ਕੀ ਪੀਪਲ ਲਫਜ,  ਮੈਂ ਪਹਿਲੀ ਵਾਰੀ ਪਟਿਆਲਾ ਯੂਨੀਵਰਸਿਟੀ ਚ ਜਦੋਂ ਮੈਂ ਲੱਗਭੱਗ 12 ਸਾਲ ਪਹਿਲਾਂ ਜਰਨਲਿਜਮ ਦੀ ਡਿਗਰੀ ਕਰਦਾ ਹੁੰਦਾ ਸੀ ਉੱਦੋਂ ਇਹ ਲਫਜ ਕੀ ਪੀਪਲ ਪਹਿਲੀ ਵਾਰੀ ਆਪਣੇ ਪ੍ਰੋਫੈਸਰ ਡਾ. ਹਰਜਿੰਦਰ ਸਿੰਘ ਵਾਲੀਆ ਦੇ ਮੂੰਹੋਂ ਸੁਣਿਆ ਸੀ। ਮੈਨੂੰ ਇਸਦੇ ਅਰਥ ਸਮਝਦਿਆਂ ਸਮਝਦਿਆਂ ਕਈ ਵਾਰ ਝਾੜ ਪਈ ਤੇ ਦੋ ਸਾਲ ਲੱਗ ਗਏ। ਜਦੋਂ ਫਿਰ ਵੀ ਮੈਨੂੰ ਸਮਝ ਨਾ ਲੱਗੀ ਤਾਂ ਫੇਰ ਸਾਡੇ ਦੂਜੇ ਪ੍ਰੋਫੈਸਰ ਡਾ. ਨਰਿੰਦਰ ਸਿੰਘ ਕਪੂਰ (18 ਕਿਤਾਬਾਂ ਦੇ ਲੇਖਕ ,ਪੰਜ ਐਮ.ਏ. ਪੀਐਚਡੀ, ਡੀ-ਲਿਟ) ਨੇ ਮੈਨੂੰ ਸਮਝਾਇਆ ਕਿ, ਕੀ ਪੀਪਲ, ਉਹ ਲੋਕ ਹੁੰਦੇ ਹਨ ਜੋ ਲੋਕ ਰਾਇ ਪੈਦਾ ਕਰਦੇ ਹਨ ਜਿਵੇਂ ਕਿ ਜਿਲਾ ਅਧਿਕਾਰੀ, ਕਰਮਚਾਰੀ, ਸਮਾਜ ਸੇਵਕ, ਪੱਤਰਕਾਰ ਜੋ ਕਿ ਪਲ ਪਲ ਲੋਕਾਂ ਚ ਵਿਚਰਦੇ ਹਨ।
ਹੁਣ ਮੈਂ ਪੱਤਰਕਾਰਾਂ ਦੀ ਗੱਲ ਕਰਦਾ ਹਾਂ। ਪੱਤਰਕਾਰ ਲਫਜ ਹੁਣ ਪੁਰਾਣਾ ਹੋ ਚੁਕਿਆ ਹੈ, ਪਹਿਲਾਂ ਪੱਤਰਾਂ ਤੇ ਖਬਰ ਲਿਖੀ ਜਾਂਦੀ ਸੀ। ਹੁਣ ਮੋਦੀ ਯੁਗ ਦੀ ਸ਼ਰੁਆਤ ਹੋ ਚੁੱਕੀ ਹੈ ਤੇ ਡਿਜੀਟਲ ਪੱਤਕਾਰੀ ਆ ਗਈ ਹੈ ਅੇਗੇ ਪਤਾ ਨਹੀਂ ਕਿਹੜਾ ਕਿਹੜਾ ਯੁੱਗ ਅਵੇਗਾ, ਪਰਿਵਰਤਨ ਸੰਸਾਰ ਦਾ ਨਿਯਮ ਹੈ। ਮੋਬਾਈਲ ਨੇ ਵੱਟਸ ਅਪ ਜਰੀਏ ਪੱਤਰਕੀਰੀ ਖੇਤਰ ਚ ਕਾ੍ਰਾਂਤੀਕਾਰੀ ਤਬਦੀਲੀ ਲਿਆ ਦਿੱਤੀ। ਮੋਦੀ ਯੁੱਗ ਤੋਂ ਪਹਿਲਾਂ ਜੇ ਕੋਈ ਪੱਤਰਕਾਰ ਸੱਚ ਲਿਖਦਾ ਸੀ ਤਾਂ ਰਾਜ ਨੇਤਾ ਸੰਪਾਦਕ ਨੂੰ ਫੋਨ ਕਰਕੇ ਇਸ਼ਿਤਿਹਾਰਾਂ ਦੇ ਨਾਅ ਤੇ ਨੌਕਰੀਉਂ ਕੱਢ ਦਿੱਦੇ ਸਨ। ਸਿਆਸਦਾਨਾਂ ਦੇ ਕਹਿਣ ਤੇ ਅਖਬਾਰਾਂ ਦੇ ਜਾਲਮ ਸੰਪਾਦਕਾਂ ਨੇ ਬੜੇ ਬੜੇ ਨਾਮੀਂ ਪੱਤਰਕਾਰ ਕੱਢੇ । ਪਰ ਹੁਣ ਅਜਿਹਾ ਨਹੀਂ । ਡਿਜੀਟਲ ਮੀਡੀਆ ਤਾਂ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਪਲ-ਪਲ ਸੈਰ ਕਰਵਾ ਰਿਹਾ ਹੈ। ਫੋਨ ਤੇ ਹੀ ਖਬਰਾਂ ਵੱਟਸ ਐਪ ਤੇ ਆ ਜਾਂਦੀਆਂ ਹਨ, ਵੱਟਸ ਅੱਪ ਨੇ ਆਪਸ਼ਨ ਦਿੱਤੀ ਹੈ ਜੇ ਨਹੀਂ ਕੋਈ ਚੰਗਾ ਲੱਗਦਾ ਤਾਂ ਬਲਾਕ ਕਰ ਦਿਓ ਨਹੀਂ ਤੇ ਮੁਫਤ ਚ ਯੁੱਗ ਵਰਤਾਰਾ ਦੇਖੀ ਜਾਓ। ਜੀਐਸਟੀ ਤੇ ਪੈਟਰੋਲ-ਡੀਜਲ ਨੂੰ ਅੱਗ ਲੱਗਣ ਕਾਰਣ ਅੱਤ ਦੀ ਮੰਹਿਗਾਈ ਦੇ ਇਸ ਡਿਜੀਟਲ ਦੌਰ ਚ ਪੈਸੇ ਖਰਚ ਕੇ ਅਖਬਾਰ ਨੂੰ ਭਲਾ ਦੇਖਣ ਦਾ ਵੇਹਲ ਕਿੱਥੇ, ਰਿਲਾਇੰਸ ਦੇ ਫਰੀ ਡਾਟਾ ਜਿੰਦਾਬਾਦ, ਥੋਹੜਾ ਸਮਾਂ ਹੋਰ ਰੁਕੋ ਰਿੰਲਾਇਸ ਦੇ ਰਾਫੇਲ ਜਾਹਜਾਂ ਤੇ ਘੁੰਮਣ ਦਾ ਫਰੀ ਪੈਕੇਜ ਵੀ ਮਿਲੇਗਾ।
Îਮੰਤਰੀ ਜੀ ਪੱਤਰਕਾਰ ਬੜਾ ਪਰੇਸ਼ਾਨ ਜੀਵ ਹੁੰਦਾ ਹੈ। ਉਹ ਇੱਕ ਛੂਈ-ਮੂਈ ਦੇ ਪੌਦੇ ਵਾਂਗ ਵੀ ਹੁੰਦਾ ਹੈ। ਜੇ ਉਸਨੂੰ ਛੇੜੋ ਤਾਂ ਛੇਤੀ ਮੁਰਝਾ ਜਾਂਦਾ ਹੈ। 12 ਵਜੇ ਦਾ ਟਾਇਮ ਸੀ, ਤੁਸਾਂ ਨਹੀਂ ਆਏ। ਚਾਰ ਵਾਰ ਬੇਨਤੀ ਕੀਤੀ ,ਤੁਸੀਂ ਨਹੀਂ ਆਏ। ਇਸ ਕਰਕੇ ਕੁਝ ਪੱਤਰਕਾਰਾਂ ਨੇ ਤੁਹਾਡਾ ਬਾਇਕਾਟ ਕੀਤਾ ਹੈ ਸਾਰਿਆਂ ਨੇ ਨਹੀਂ। ਦੀਵਾਲੀ ਮੌਕੇ ਹੋਟਲ ਟਾਇਮ ਸਕੇਅਰ ਚ ਤੁਹਾਡੀ ਮਹਿਮਾਨ-ਨਵਾਜੀ ਬੇਹਤਰੀਨ ਸੀ ਪਰ ਮਿੰਨੀ ਸਕੱਤਰੇਤ ਦੇ ਟਾਇਮ ਸਕੇਅਰ ਚ ਤੁਸੀਂ ਪੱਤਰਕਾਰਾਂ ਨਾਲ ਪ੍ਰਸ਼ਾਸ਼ਨ ਦੇ ਸਾਹਮਣੇ ਇਹ ਕਹਿ ਕੇ ਕਿ ਘਬਰਾÀ ਨਾ ਮੈਂ ਆਉਂਨਾ, ਚੰਗਾ ਜਿਹਾ ਨਹੀਂ ਲੱਗਾ, ਇਸ ਕਰਕੇ ਤੁਹਾਡਾ ਬਾਇਕਾਟ ਕੀਤਾ ਹੋਰ ਕੋਈ ਕਾਰਣ ਨਹੀਂ ਕਿਉਂਕਿ ਪ੍ਰੈਸ ਕਾਨਫੰਰਸਜ ਹੋਰ ਵੀ ਸਨ। ਜਿੱਨਾ ਅਖਬਾਰਾਂ ਜਾਂ ਚੈਨਲਾਂ ਤੋਂ ਅਸੀਂ ਤਨਖਾਹ ਲੈਂਦੇ ਹਾਂ ਰਾਤੀ ਜਵਾਬ ਵੀ ਦੇਣਾ ਪੈਂਦਾ।

ਰੱਬ ਰਾਖਾ

-adesh parminder singh 

Related posts

Leave a Reply