ਪੱਤਰਕਾਰ ਰਵਨੀਸ਼ ਉੱਪਲ ਨੂੰ ਸਦਮਾ,ਪਿਤਾ ਦਾ ਦੇਹਾਂਤ

ਦਸੂਹਾ 14 ਮਈ (ਚੌਧਰੀ) : ਹਿੰਦੀ ਜਾਗਰਣ ਦੇ ਦਸੂਹਾ ਤੋਂ ਪਤਰਕਾਰ ਰਵਨੀਸ਼ ਉੱਪਲ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਅੱਜ ਸਵੇਰੇ 2.30 ਵਜੇ ਦੇ ਕਰੀਬ ਉਨ੍ਹਾਂ ਦੇ ਪਿਤਾ ਸ਼੍ਰੀ ਚਰਨਜੀਤ ਲਾਲ ਉੱਪਲ ਦਾ ਅਚਨਚੇਤ ਦੇਹਾਂਤ ਹੋ ਗਿਆ । ਜਿਸ ਨਾਲ ਦਸੂਹਾ ਵਿਖੇ ਸੋਗ ਦੀ ਲਹਿਰ ਦੌੜ ਗਈ।ਉਨਾਂ ਦੇ ਪੁੱਤਰ ਰਵਨੀਸ਼ ਉੱਪਲ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਪ੍ਰਾਚੀਨ ਪਾਂਡਵ ਸਰੋਵਰ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੱਤਰਕਾਰ ਰਵਨੀਸ਼ ਉੱਪਲ ਅਤੇ ਰਾਜੀਵ ਉੱਪਲ ਦੇ ਪਿਤਾ ਸ਼੍ਰੀ ਚਰਨਜੀਤ ਲਾਲ ਉੱਪਲ ਦੇ ਦੇਹਾਂਤ ਨਾਲ ਦਸੂਹਾ ਦੇ ਵਪਾਰੀਆਂ,ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਕੋਵਿਡ-19 ਮਹਾਂਮਾਰੀ ਦੀਆਂ ਬੰਦਿਸ਼ਾਂ ਨੂੰ ਦੇਖਦੇ ਹੋਏ ਘਰ ਤੋਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਜਾਵੇ।

Related posts

Leave a Reply