ਫਤਿਹਗੜ੍ਹ : ਜ਼ਿਲ੍ਹਾ ਫਤਿਹਗੜ੍ਹ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਨੂੰ ਵੱਡੀ ਕਾਮਯਾਬੀ ਮਿਲੀ। ਸਰਹਿੰਦ ਸੀਆਈਏ ਸਟਾਫ ਨੇ ਨਾਕੇਬੰਦੀ ਦੌਰਾਨ ਇੱਕ 20 ਕਿੱਲੋ ਨਸ਼ੀਲੇ ਪਾਊਡਰ, 2 ਕਿੱਲੋ ਅਫੀਮ ਤੇ ਇੱਕ ਕਵੰਟਲ 10 ਕਿੱਲੋ ਚੂਰਾ ਪੋਸਤ ਸਮੇਤ ਇੱਕ ਸਵਿਫਟ ਕਾਰ ਤੇ ਇੱਕ ਟਰੱਕ ਸਵਾਰ ਤਿੰਨ ਜਣਿਆਂ ਨੂੰ ਕਾਬੂ ਕੀਤਾ।
ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਸੂਹ ਮਿਲਣ ‘ਤੇ ਹਲਕਾ ਅਮਲੋਹ ਦੇ ਬੁਗਾ ਕੈਂਚੀਆਂ ਨੇੜੇ ਨਾਕੇਬੰਦੀ ਦੌਰਾਨ ਉਕਤ ਮੁਲਜ਼ਮ ਕਾਬੂ ਕੀਤੇ ਗਏ। ਤਲਾਸ਼ੀ ਲੈਣ ‘ਤੇ ਇਨ੍ਹਾਂ ਕੋਲੋਂ ਇੰਨਾ ਨਸ਼ਾ ਬਰਾਮਦ ਹੋਇਆ। ਇਹ ਲੋਕ ਲੋਹੇ ਦੀ ਲੋਹੇ ਦੇ ਬਹਾਨੇ ਨਸ਼ੇ ਦਾ ਕਾਰੋਬਾਰ ਕਰਦੇ ਸੀ।
ਮੁਲਜ਼ਮ ਬਾਹਰੀ ਸੂਬਿਆਂ ਤੋਂ ਨਸ਼ਾ ਲਿਆ ਕੇ ਪੰਜਾਬ ਸਮੇਤ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਵਿੱਚ ਸਪਲਾਈ ਕਰਦੇ ਹਨ। ਇਨ੍ਹਾਂ ਵਿੱਚੋਂ ਫੜੇ ਗਏ ਮੁਲਜ਼ਮ ਮੁਕੰਦ ਖ਼ਾਨ ‘ਤੇ ਪਹਿਲਾਂ ਹੀ ਚਾਰ ਕੇਸ ਦਰਜ ਹਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp