ਫਰਨੀਚਰ ਦਾ ਕੰਮ ਕਰਨ ਵਾਲੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ

ਮਾਨਸਾ  : ਫਰਨੀਚਰ ਦਾ ਕੰਮ ਕਰਨ ਵਾਲੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੋਨੋਂ ਨੌਜਵਾਨ ਹਰਿਆਣਾ ਦੀ ਜਾਖਲ ਮੰਡੀ ਦੇ ਪਿੰਡ ਸਧਾਣੀ ਦੇ ਰਹਿਣ ਵਾਲੇ ਸਨ।  ਪਿੰਡ ਸਧਾਣੀ ਦੇ ਦੋ ਨੌਜਵਾਨ ਮੋਹਨ ਸਿੰਘ ਬਲਜੀਤ ਸਿੰਘ ਬਰੇਟਾ ਦੀ ਇਕ ਫਰਨੀਚਰ ਦੀ ਦੁਕਾਨ ‘ਤੇ ਲੇਬਰ ਦਾ ਕੰਮ ਕਰਦੇ ਸਨ ਜੋ ਰੋਜ਼ਾਨਾ ਦੀ ਤਰ੍ਹਾਂ ਦੇਰ ਰਾਤ ਮੋਟਰ ਸਾਈਕਲ ਰਾਹੀਂ ਆਪਣੇ ਘਰ ਜਾ ਰਹੇ ਸਨ ਕਿ ਪਿੰਡ ਖੁਡਾਲ ਕਲਾਂ ਦੇ ਨਜਦੀਕ ਸਾਹਮਣੋ ਆ ਰਹੀ ਇੱਕ ਵਰਨਾ ਕਾਰ ਨਾਲ ਸਿੱਧੀ ਟੱਕਰ ਹੋ ਗਈ।

ਜਿੱਥੇ ਮੋਟਰਸਾਈਕਲ ਸਵਾਰ ਦੋਨੋਂ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਵਿਅਕਤੀਆਂ ਦੀ ਲਾਸ਼ ਨੂੰ ਪੋਸ਼ਟ ਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Related posts

Leave a Reply