UPDATED :>>>HOSHIARPUR / GURDASPUR/JALANDHAR ਜ਼ਿਲੇ ਅੰਦਰ ਸਵੇਰੇ 7 ਵਜੇ ਤੋਂ 11 ਵਜੇ ਤਕ ਨਹੀਂ ਖੁੱਲਣਗੀਆਂ ਦੁਕਾਨਾਂ

ਫਿਲਹਾਲ GURDASPUR/ HOSHIARPUR ਜ਼ਿਲੇ ਅੰਦਰ ਸਵੇਰੇ 7 ਵਜੇ ਤੋਂ 11 ਵਜੇ ਤਕ ਦੁਕਾਨਾਂ ਨਹੀਂ ਖੁੱਲ•ਣਗੀਆਂ
ਅਧਿਕਾਰੀਆਂ ਤੇ ਦੁਕਾਨਦਾਰ ਯੂਨੀਅਨ ਨਾਲ ਮੀਟਿੰਗ ਕਰਨ ਉਪੰਰਤ ਲਿਆ ਜਾਵੇਗਾ ਅਗਲਾ ਫੈਸਲਾ
ਗੁਰਦਾਸਪੁਰ, 29 ਅਪ੍ਰੈਲ (  ਅਸ਼ਵਨੀ   ) ਜ਼ਿਲ•ਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ• 30 ਅਪ੍ਰੈਲ ਤੋਂ ਜਿਲ•ੇ ਅੰਦਰ ਫਿਲਹਾਲ ਦੁਕਾਨਾਂ ਨਹੀਂ ਖੁੱਲ•ਣਗੀਆਂ, ਇਸ ਸਬੰਧੀ ਕੱਲ• ਅਧਿਕਾਰੀਆਂ ਤੇ ਦੁਕਾਨਦਾਰ ਯੂਨੀਅਨ ਵਾਲਿਆਂ ਨਾਲ ਮੀਟਿੰਗ ਕਰਨ ਉਫਰੰਤ ਅਗਲਾ ਫੈਸਲਾ ਲਿਆ ਜਾਵੇਗਾ।


ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੱਲ• ਸਵੇਰੇ ਤੋਂ 7 ਵਜੇ ਤੋਂ 11 ਵਜੇ ਤਕ ਰੋਟੇਸ਼ਨਵਾਈਜ਼  ਦੁਕਾਨਾਂ ਖੋਲ•ਣ ਦਾ ਫੈਸਲਾ ਕੀਤਾ ਗਿਆ ਹੈ। ਪਰ ਜ਼ਿਲਾ ਗੁਰਦਾਸਪੁਰ ਵਿਚ ਅਜੇ ਤਕ ਇਸ ਤਰਾਂ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਜ਼ਿਲ•ਾ ਮੈਜਿਸਟਰੇਟ ਨੇ ਦੱਸਿਆ ਕਿ ਅੱਜ ਸ਼ਾਮ ਅਧਿਕਾਰੀਆਂ ਅਤੇ ਵੱਖ-ਵੱਖ ਦੁਕਾਨਦਾਰ ਯੂਨੀਅਨ ਨਾਲ ਇਸ ਬਾਬਤ ਮੀਟਿੰਗ ਕੀਤੀ ਗਈ ਸੀ ਪਰ ਉਸ ਵਿਚ ਕੋਈ ਰੂਪ ਰੇਖਾ ਤਿਆਰ ਨਹੀਂ ਹੋ ਸਕੀ। ਇਸ ਲਈ ਦੁਬਾਰਾ ਕੱਲ• 30 ਅਪ੍ਰੈਲ ਨੂੰ ਸਵੇਰੇ 12 ਵਜੇ ਮੀਟਿੰਗ ਕੀਤੀ ਜਾਵੇਗੀ ਅਤੇ ਉਸ ਵਿਚ ਅਗਲਾ ਫੈਸਲਾ ਲਿਆ ਜਾਵੇਗਾ।
ਜ਼ਿਲ•ਾ ਮੈਜਿਸਟਰੇਟ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਦੀ ਘੜੀ ਕਰਫਿਊ ਦੋਰਾਨ ਪਹਿਲਾਂ ਦਿੱਤੀਆਂ ਗਈਆਂ ਛੋਟਾਂ ਤੋਂ ਇਲਾਵਾ ਕੋਈ ਨਵੀਂ ਛੋਟ ਦੇਣ ਦਾ ਹੁਕਮ ਅਜੇ ਤਕ ਜਾਰੀ ਨਹੀਂ ਕੀਤਾ ਗਿਆ। ਜਦ ਵੀ ਕੋਈ ਨਵਾਂ ਹੁਕਮ ਜਾਰੀ ਹੋਵੇਗਾ, ਜਿਲ•ਾ ਵਾਸੀਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
—————–

Related posts

Leave a Reply