UPDATED: ਬਲਾਕ ਕਾਹਨੂੰਵਾਨ: ਸਕੂਲਾਂ ਦੇ 6ਵੀ ਤੋਂ 10ਵੀਂ ਜਮਾਤ ਦੇ ਵਵਿਦਆਰਥੀਆਂ ਦਾ ਬਲਾਕ ਪੱਧਰੀ ਸਮਰ ਕੈਂਪ ਦਾ ਸਫਲਤਾ ਪੂਰਵਕ ਆਯੋਜਨ

ਬਲਾਕ ਪੱਧਰੀ ਸਮਰ ਕੈਂਪਾਂ ਦਾ ਸਫਲਤਾ ਪੂਰਵਕ ਆਯੋਜਨ ਕਰਵਾਇਆ ਗਿਆ
ਗੁਰਦਾਸਪੁਰ (ਪਠਾਨਕੋਟ),12 ਜੂੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਪੰਜਾਬ ਸਰਕਾਰ,  ਸਕੱਤਰ ਸਕੂਲ ਸਿੱਖਿਆ, ਪੰਜਾਬ ਅਤੇ ਜਿਲਾ ਸਿੱਖਿਆ ਅਫਸ਼ਰ (ਸੈ.ਸਿ.), ਗੁਰਦਾਸਪੁਰ ਵੱਲੋਂ ਜਾਰੀ ਆਦੇਸ਼ਾ ਅਨੁਸਾਰ ਬਲਾਕ ਕਾਹਨੂੰਵਾਨ-1 ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਦੇ 6ਵੀ ਤੋਂ 10ਵੀਂ ਜਮਾਤ ਦੇ ਵਿਦਆਰਥੀਆਂ ਦਾ ਬਲਾਕ ਪੱਧਰੀ ਸਮਰ ਕੈਂਪ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ।

ਇਸ ਪ੍ਰੋਗਰਾਮ ਦੀ ਪ੍ਰਧਾਨਗੀ  ਡੀ.ਜੀ.ਸਿੰਘ (ਬਲਾਕ ਨੋਡਲ ਅਫਸ਼ਰ, ਕਾਹਨੂੰਵਾਨ-1 ਕਮ- ਪ੍ਰਿੰਸੀਪਲ ਸ.ਸ.ਸ.ਸਕੂਲ ਲੜਕੇ, ਕਾਹਨੂੰਵਾਨ) ਵੱਲੋਂ  ਕੀਤੀ ਗਈ। ਇਸ ਸਮਰ ਕੈਂਪ ਵਿੱਚ ਸ.ਹਰਪਾਲ ਸਿੰਘ  (ਜਿਲਾ ਸਿੱਖਿਆ ਅਫਸਰ(ਸੈ.ਸਿ.), ਗੁਰਦਾਸਪੁਰ) ਮੁੱਖ ਮਹਿਮਾਨ ਵੱਜੋਂ ਹਾਜਰ ਹੋਏ। ਇਸ ਕੈਂਪ ਦੇ ਅੰਤਿਮ ਦਿਨ ਦੇ ਆਯੋਜਨ ਵਿੱਚ  ਵਿਨੋਦ ਗੋਸਵਾਮੀ (ਪ੍ਰੈਜੀਡੈਂਟ, ਪਤੰਜਲੀ ਯੋਗ ਸਮਿਤੀ, ਪਠਾਨਕੋਟ) ਅਤੇ  ਸੁਰਿੰਦਰ ਕੁਮਾਰ (ਇੰਚਾਰਜ ਸਿੱਖਿਆ ਸੁਧਾਰ ਟੀਮ, ਗੁਰਦਾਸਪੁਰ) ਵਿਸੇਸ ਮਹਿਮਾਨ ਵੱਜੋਂ ਹਾਜਰ ਹੋਏ ।
ਇਸ ਬਲਾਕ ਪੱਧਰੀ ਸਮਰ ਕੈਂਪ ਦਾ ਆਯੋਜਨ ਮਿਤੀ 01/06/2021 ਤੋਂ 12/06/2021 ਤੱਕ ਕਰਵਾਇਆ ਗਿਆ । ਇਸ ਸਮਰ ਕੈਂਪ ਵਿੱਚ ਵਿਿਦਆਰਥੀਆਂ ਨੂੰ ਫਨ ਅਧਾਰਿਤ ਕਿਰਆਵਾਂ ਰਾਹੀਂ ਸਾਇੰਸ, ਹਿਸਾਬ, ਅੰਗਰੇਜੀ, ਸਮਾਜਿਕ ਸਿੱਖਿਆ, ਕੰਪਿਊਟਰ ਅਤੇ ਹਿੰਦੀ/ਪੰਜਾਬੀ ਦੇ ਵਿਿਸ਼ਆਂ ਤੋਂ ਇਲਾਵਾ ਯੋਗਾ, ਡਰਾਇੰਗ, ਸਲਾਦ ਕਟਿੰਗ ਅਤੇ ਹੋਰ ਕਿਿਰਆਵਾਂ ਬਾਰੇ ਵਿਿਦਆਰਥੀਆਂ ਨੂੰ ਜਾਣੂ ਕਰਵਾਇਆ ਗਿਆ।

ਆਨਲਾਈਨ ਸਮਰ ਕੈਂਪ ਦੇ ਅਖੀਰੀ ਦਿਨ ਸ੍ਰੀਮਤੀ ਰਜਵਿੰਦਰ ਕੌਰ, ਸ੍ਰੀਮਤੀ ਬਲਵਿੰਦਰ ਦੇਵੀ ਅਤੇ ਸ੍ਰੀਮਤੀ ਵੀਨਾ ਰਿਸੋਰਸ ਪਰਸਨਜ ਵੱਲੋਂ ਹਾਜਰ ਹੋਏ। ਵਿਿਦਆਰਥੀਆਂ ਨੇ ਇਹਨਾਂ ਆਨਲਾਈਨ ਸਮਰ ਕੈਂਪ ਦਾ ਬਹੁਤ ਆਨੰਦ ਮਾਣਿਆ ਅਤੇ ਰਵਾਇਤੀ ਪੜਾਈ ਤੋਂ ਇਲਾਵਾ ਹੋਰ ਐਕਟੀਵਿਟੀਜ ਸਿੱਖ ਕੇ ਆਪਣੀ ਖੁਸੀ ਰਿਸੋਰਸ ਪਰਸਨਜ ਨਾਲ ਸਾਂਝੀ ਕੀਤੀ। ਬਲਾਕ ਨੋਡਲ ਅਫਸ਼ਰ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਸ ਸਮਰ ਕੈਂਪ ਦੇ ਰਿਸੋਰਸ ਪਰਸਨਜ ਨੂੰ ਪ੍ਰੰਸ਼ਸਾ ਪੱਤਰ ਵੀ ਭੇਂਟ ਕੀਤੇ ਗਏ।  ਇਸ ਮੌਕੇ ਸ੍ਰੀਮਤੀ ਅਰਵਿੰਦਰ ਕੌਰ (ਬੀ.ਐਮ. ਅੰਗਰੇਜੀ/ਸਮਾਜਿਕ ਸਿੱਖਿਆ), ਸ੍ਰੀ ਹਰੀ ਸਿੰਘ (ਬੀ.ਐਮ. ਸਾਇੰਸ), ਸ੍ਰੀ ਅਸ਼ਵਨੀ ਕੁਮਾਰ (ਬੀ.ਐਮ. ਗਣਿਤ), ਸ੍ਰੀ ਬਲਰਾਜ ਸਿੰਘ (ਬੀ.ਐਮ. ਹਿੰਦੀ),  ਸਤਿੰਦਰਪਾਲ ਸਿੰਘ (ਬਲਾਕ ਮੀਡੀਆ ਕੋਆਰਡੀਨੇਟਰ) ਅਤੇ ਸ੍ਰੀਮਤੀ ਬਰਿੰਦਰ ਕੌਰ (ਸਹਾਇਕ ਬੀ.ਐਨ.ਓ) ਹਾਜਰ ਸਨ।

Related posts

Leave a Reply