ਬਲਾਕ ਭੂੰਗਾ ‘ਚ ਕੋਰੋਨਾ ਨਾਲ ਹੋਇਆਂ 3 ਮੌਤਾਂ, ਵਿਭਾਗ ਦੀ ਨਿਗਰਾਨੀ ਵਿੱਚ ਹੋਏ ਅੰਤਿਮ ਸੰਸਕਾਰ

ਗੜ੍ਹਦੀਵਾਲਾ 28 ਅਪ੍ਰੈਲ (ਚੌਧਰੀ) : ਬਲਾਕ ਭੂੰਗਾ’ ਚ ਕੋਰੋਨਾ ਨਾਲ 3 ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਸ ਐਮ ਓ ਡਾ ਮਨੋਹਰ ਲਾਲ ਨੇ ਦੱਸਿਆ ਕਿ ਗੜ੍ਹਦੀਵਾਲਾ ਦੇ ਪਿੰਡ ਅਰਗੋਵਾਲ ਦੇ 55 ਸਾਲਾ ਵਿਅਕਤੀ ਦੀ ਮੌਤ 27 ਅਪ੍ਰੈਲ ਨੂੰ ਮਿਲਟਰੀ ਹਸਪਤਾਲ ਜਲੰਧਰ, 55 ਸਾਲਾ ਔਰਤ ਨਿਵਾਸੀ ਭੂੰਗਾ ਅਤੇ 70 ਸਾਲਾ ਵਿਅਕਤੀ ਨਿਵਾਸੀ ਮੁਸਤਾਪਰ ਦੀ ਮੌਤ ਅੱਜ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਵਿਖੇ ਹੋਈ ਹੈ। ਇਨ੍ਹਾਂ ਤਿੰਨਾਂ ਲੋਕਾਂ ਦਾ ਅੰਤਿਮ ਸੰਸਕਾਰ ਵਿਭਾਗ ਦੀ ਨਿਗਰਾਨੀ ਵਿੱਚ ਕੀਤਾ ਗਿਆ ਹੈ। ਇਸ ਮੌਕੇ ਡਾ ਮਨੋਹਰ ਲਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਜਰੂਰੀ ਕੰਮ ਤੋਂ ਘਰੋਂ ਬਾਹਰ ਨਾ ਜਾਉ। ਅਗਰ ਕਿਸੀ ਜਰੂਰੀ ਕੰਮ ਜਾਣਾ ਹੀ ਪੈਂਦਾ ਹੈ ਤਾਂ ਮਾਸਕ ਜਰੂਰ ਪਾਇਆ ਜਾਵੇ ਅਤੇ ਸਮਾਜਿਕ ਦੂਰੀ ਦਾ ਖਿਆਲ ਰੱਖਣਾ ਚਾਹੀਦਾ ਹੈ। ਹੈਲਥ ਵਿਭਾਗ ਦਾ ਸਾਥ ਦਿੰਦੇ ਹੋਏ ਕੋਵਿਡ-19 ਵੈਕਸੀਨੇਸ਼ਨ ਜਰੂਰ ਲਗਵਾਾਉਣ ਤਾਂਕਿ ਇਸ ਮਹਾਂਂਮਾਰੀ ਦੀ ਰੋੋਕਥਾਮ ਕੀਤੀ ਜਾ ਸਕੇ।

Related posts

Leave a Reply