ਬਲਾਕ ਭੂੰਗਾ ‘ਚ ਕੋਰੋਨਾ ਨਾਲ ਹੋਇਆਂ 2 ਮੌਤਾਂ

ਗੜ੍ਹਦੀਵਾਲਾ 7 ਮਈ(ਚੌਧਰੀ) : ਪੂਰੇ ਪੰਜਾਬ ਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਕਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਹਰ ਰੋਜ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦੇ ਆਂਕੜੇ ਵੀ ਵੱਧਦੇ ਜਾ ਰਹੇ ਹਨ।ਅੱਜ ਬਲਾਕ ਭੂੰਗਾ ‘ਚ ਕੋਰੋਨਾ ਨਾਲ ਦੋ ਮੌਤਾਂ ਹੋਇਆਂ ਹਨ।ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਗੜ੍ਹਦੀਵਾਲਾ ਦੇ ਪਿੰਡ ਚੋਹਕਾ ਨਿਵਾਸੀ 55 ਸਾਲਾ ਔਰਤ ਅਤੇ ਹਰਿਆਣਾ ਦੇ ਪਿੰਡ ਪੰਡੋਰੀ ਸੁਮਲਾਂ ਨਿਵਾਸੀ 65 ਸਾਲਾ ਔਰਤ ਦੀ ਮੌਤ ਹੋਈ ਹੈ। ਵਿਭਾਗ ਦੀ ਨਿਗਰਾਨੀ ਹੇਠ ਦੋਵਾਂ ਮਹਿਲਾਵਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇਸ ਮੌਕੇ ਵਿਭਾਗ ਦੇ ਕਰਮਚਾਰੀਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੈ ਕਿ ਪੰਜਾਬ ਸਰਕਾਰ ਅਤੇ ਸੇਹਤ ਵਿਭਾਗਾ ਦੀ ਹਦਾਇਤਾਂ ਦੀ ਇਨ-ਬਿਨ ਪਾਲਣਾ ਕਰਨੀ ਚਾਹੀਦੀ ਹੈ ਅਤੇ ਜਰੂਰ ਪੈਣ ਤੇ ਹੀ ਘਰੋਂ ਬਾਹਰ ਨਿਕਲੋ,ਘਰੋਂ ਬਾਹਰ ਨਿਕਲਣ ਤੇ ਮਾਸਕ ਪਾ ਰੱਖਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਸਖਤ ਜਰੂਰ ਹੈ। ਉਨਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਵੈਕਸੀਨ ਟੀਕਾਕਰਨ ਜਰੂਰੀ ਲਵਾਈ ਜਾਵੇ।

Related posts

Leave a Reply