ਬਸਪਾ ਨੇ ਸਾਬਕਾ ਪਾਰਟੀ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੂੰ ਪਾਰਟੀ ‘ਚੋਂ ਬਰਖਾਸਤ ਕੀਤਾ

ਗੜ੍ਹਸ਼ੰਕਰ : ਬਹੁਜਨ ਸਮਾਜ ਪਾਰਟੀ ਨੇ ਸਾਬਕਾ ਪਾਰਟੀ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੂੰ ਪਾਰਟੀ ‘ਚੋਂ ਬਰਖਾਸਤ ਕਰ ਦਿੱਤਾ।

ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਦਸਤਖਤਾਂ ਹੇਠ ਜਾਰੀ ਪੱਤਰ ਵਿਚ ਰਸ਼ਪਾਲ ਸਿੰਘ ਰਾਜੂ ਵੱਲੋਂ ਪਾਰਟੀ ਵੱਲੋਂ ਦਿੱਤੀ ਮਾਝੇ ਵਿਚ ਸੰਗਠਨ ਢਾਂਚਾ ਬਣਾਉਣ ਦੀ ਡਿਊਟੀ ਨੂੰ ਨਾ ਨਿਭਾਉਣ, ਪਾਰਟੀ ਵਿਚ , ਧੜੇਬੰਦੀ ਪੈਦਾ ਕਰਨ, ਝੂਠੀ ਬਿਆਨਬਾਜ਼ੀ ,ਪਾਰਟੀ ਨੂੰ ਗੁਮਰਾਹ ਕਰਨ, ਗੜ੍ਹਸ਼ੰਕਰ ਸੀਟ ‘ਤੇ ਅਕਾਲੀ ਬਸਪਾ ਸਮਝੌਤੇ ਨੂੰ ਲੈ ਕੇ ਵਰਕਰਾਂ ਨੂੰ ਗੁਮਰਾਹ ਕਰਨ, ਪਾਰਟੀ ਹਾਈ ਕਮਾਂਡ ਤਕ ਪੰਜਾਬ ਲੀਡਰਸ਼ਿਪ ਤਕ ਗ਼ਲਤ ਸੂਚਨਾ ਭੇਜਣ ਵਿਰੋਧੀ ਪਾਰਟੀਆਂ ਨਾਲ ਗੰਢ-ਤੁੱਪ ਦੇ ਦੋਸ਼ ਲਗਾਏ ਗਏ ਹਨ।

Related posts

Leave a Reply