ਬਸਪਾ ਵਲੋਂ 2022 ਦੀਆਂ ਚੋਣਾਂ ਲਈ ਕੱਸੀ ਕਮਰ,ਵੱਖ-ਵੱਖ ਪਿੰਡਾਂ ‘ਚ ਆਹੁਦੇਦਾਰਾਂ ਦੀ ਕੀਤੀ ਚੋਣ

ਗੜ੍ਹਦੀਵਾਲਾ 8 ਜੂਨ (ਚੌਧਰੀ) : ਜਗਤ ਗੁਰੂ ਰਵਿਦਾਸ ਜੀ ਗੁਰਦੁਆਰਾ ਗੜਦੀਵਾਲਾ ਵਿੱਚ ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੀਟਿੰਗ ਹੋਈ। ਜਿਸ ਵਿੱਚ ਮਨਿੰਦਰ ਸਿੰਘ ਸ਼ੇਰਪੁਰੀ ਲੋਕ ਸਭਾ ਇੰਚਾਰਜ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਇਸ ਮੌਕੇ ਉਨ੍ਹਾਂ ਕਿਹਾ ਕਿ ਹੁਣ ਸਾਨੂੰ ਤਿਆਰੀ ਦੀ ਲੋੜ ਹੈ ਤੇ ਸਾਨੂੰ ਸਾਰਿਆਂ ਨੂੰ ਬਸਪਾ ਲਈ ਰਲਮਿਲ ਹਮਲਾ ਮਾਰਨਾ ਚਾਹੀਦਾ ਹੈ ਤਾਂ ਜੋ 2022 ਵਿਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣ ਸਕੇ।ਇਸ ਮੌਕੇ ਬੂਥ ਕਮੇਟੀਆਂ ਦੇ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ। ਜਿਸ ਵਿੱਚ ਤਰਲੋਚਨ ਸਿੰਘ ਨੂੰ ਸੈਕਟਰ ਪ੍ਰਧਾਨ,ਕਮਲਜੀਤ ਸਿੰਘ ਸੈਕਟਰ ਵਾਈਸ ਪ੍ਰਧਾਨ ਸੁਖਵਿੰਦਰ ਸਿੰਘ ਸ਼ੇਖੂਪੁਰ ਨੂੰ ਸੈਕਟਰ ਪ੍ਰਧਾਨ ਤੇ ਕੇਹਰ ਸਿੰਘ ਪਿੰਡ ਰੂਪੋਵਾਲ ਦਾ ਪ੍ਰਧਾਨ ਚੁਣਿਆ ਗਿਆ।ਇਸੇ ਤਰ੍ਹਾਂ ਗੁਲਜਾਰ ਸਿੰਘ ਨੂੰ ਪਿੰਡ ਰਮਦਾਸ ਪੁਰ ਦਾ ਪ੍ਰਧਾਨ ਤੇ ਸੂਬੇਦਾਰ ਸੁਰਜੀਤ ਸਿੰਘ ਰਮਦਾਸਪੁਰ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਤੇ ਜਿਲ੍ਹਾ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਸਾਨੂੰ ਯੂਥ ਦੀ ਬਹੁਤ ਵੱਡੀ ਲੋੜ ਹੈ ਤੇ ਇਹ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਇਸ ਮੌਕੇ ਉਨ੍ਹਾਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਵੀ ਦਿਤੀ। ਇਸ ਮੌਕੇ ਡਾਕਟਰ ਜਸਪਾਲ ਸਿੰਘ ਪ੍ਰਧਾਨ ਬਹੁਜਨ ਸਮਾਜ ਪਾਰਟੀ ਨੇ ਕਿਹਾ ਕਿ ਅਸੀਂ ਪਾਰਟੀ ਨੂੰ ਜਿਤਾਉਣ ਵਾਸਤੇ ਦਿਨ ਰਾਤ ਇੱਕ ਕਰ ਦਿਆਂਗੇ। ਪਿੰਡਾਂ-ਪਿੰਡਾਂ ਵਿਚ ਬਸਪਾ ਟੀਮ ਵਲੋਂ ਤੁਫਾਨੀ ਦੌਰੇ ਵੀ ਕੀਤੇ ਜਾ ਰਹੇ ਹਨ ਤੇ ਪਾਰਟੀ ਦੇ ਕੰਮ ਲਈ ਹੋਰ ਵੀ ਤੇਜੀ ਲਿਆਂਦੀ ਜਾਵੇਗੀ। ਇਸ ਮੀਟਿੰਗ ਵਿੱਚ ਪਹੁੰਚੇ ਪਟੇਲ ਸਿੰਘ ਧੁੱਗਾ ਪ੍ਰਧਾਨ ਯੂਥ ਟਾਂਡਾ, ਗੁਰਦੀਪ ਸਿੰਘ ਵਾਈਸ ਯੂਥ, ਮਾਸਟਰ ਰਤਨ ਸਿੰਘ ਤੇ ਚਮਨ ਤੱਖੀ,ਜਗਦੇਵ ਸਿੰਘ ਬਿੱਟੂ, ਸਰਵਣ ਸਿੰਘ, ਨਗਿੰਦਰ ਮਾਂਗਾ, ਸਰੂਪ ਸਿੰਘ ਕੌਮੀ ਪ੍ਰਧਾਨ ਤੇ ਹੋਰ ਪਾਰਟੀ ਦੇ ਸੀਨੀਅਰ ਆਗੂ ਵੀ ਹਾਜਰ ਸਨ।

Related posts

Leave a Reply