ਬਾਡਰ ਤੋਂ 50km ਖੇਤਰ BSF ਦੇ ਅਧੀਕਾਰ ਖੇਤਰ ਵਿਚ ਦੇਣ ਦੀ ਕੋਸ਼ਿਸ਼ ਭਾਰਤੀ ਸਵਿੰਧਾਨ ਵਿਚ ਰਚੇ ਸੰਘੀ ਢਾਂਚੇ ਤੇ ਅਸਿੱਧੇ ਤੌਰ ਤੇ ਵਾਰ ਹੈ ਪ੍ਰਸ਼ੋਤਮ ਅਹੀਰ ਠੇਕੇਦਾਰ

ਬਾਡਰ ਤੋਂ 50km ਖੇਤਰ BSF ਦੇ ਅਧੀਕਾਰ ਖੇਤਰ ਵਿਚ ਦੇਣ ਦੀ ਕੋਸ਼ਿਸ਼ ਭਾਰਤੀ ਸਵਿੰਧਾਨ ਵਿਚ ਰਚੇ ਸੰਘੀ ਢਾਂਚੇ ਤੇ ਅਸਿੱਧੇ ਤੌਰ ਤੇ ਵਾਰ ਹੈ ਪ੍ਰਸ਼ੋਤਮ ਅਹੀਰ ਠੇਕੇਦਾਰ
ਹਰ ਰੋਜ਼ ਕੇਂਦਰ ਸਰਕਾਰ ਦੇਸ਼ ਦੇ ‌ਹੁਕਮਰਾਨਾ ਵਲੋਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੇ ਭਾਅ ‌ਵਧਾ ਦਿੱਤੇ ਜਾਂਦੇ ਹਨ, ਦੇਸ਼ ਵਿੱਚ ਹਰ ਵਰਗ ਦੇ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਵਿਦਿਆ ਦਾ ਵਪਾਰੀਕਰਨ ਸਿਖਰਾਂ ਤੇ ਹੈ,
ਦੁਨੀਆਂ ਦਾ ਅੰਨਦਾਤਾ ਦੇਸ਼ ਦਾ ਕਿਸਾਨ ਮਜ਼ਦੂਰ ਲੰਬੇ ਅਰਸੇ ਤੋਂ ਮੀਂਹ ਹਨੇਰੀ, ਧੁੱਪ ਛਾਂ, ਗਰਮੀ ਸਰਦੀ ਦੀ ਪਰਵਾਹ ਕੀਤੇ ਬਿਨਾ ਕਿਸਾਨੀ ਬਚਾਉਣ ਲਈ ਆਪਣੇ ਹੱਕ ਹਕੂਕ ਬਹਾਲ ਕਰਵਾਉਣ ਲਈ ਅੰਦੋਲਨ ਵਿਚ ਹਿੱਸਾ ਲੈ ਰਹੇ ਹਨ ਲਗਾਤਾਰ ਸੜਕਾਂ ਤੇ ਬੈਠੇ ਹਨ ਪਰ ਕੇਦਰ ਸਰਕਾਰ ਨੂੰ ਕੋਈ ਵੀ ਫਰਕ ਨਹੀਂ ਪੈ ਰਿਹਾਂ ਨਾਂ ਹੀ ਗਰੀਬ ਕਿਸਾਨਾਂ ਮਜ਼ਦੂਰਾਂ ਦੀ ਗੱਲ ਸੁਣੀ ਜਾ ਰਹੀ ਹੈ,ਇਹੋ ਜਿਹੇ ਦੁਖ ਦੇ ਸਮੇਂ ਕੇਂਦਰ ਸਰਕਾਰ ਵਲੋਂ ਪੰਜਾਬ ਵਿੱਚ ਬਾਡਰ ਤੋਂ 50 ਕਿਲੋਮੀਟਰ ਤੱਕ ਦਾ ਖੇਤਰ ਬੀ ਐਸ ਐਫ ਦੇ ਅਧੀਕਾਰ ਖੇਤਰ ਵਿੱਚ ਦੇਣ ਦੀ ਕੋਸ਼ਿਸ਼ ਕਰਨਾਾ

ਬਾਹੁਤ ਹੀ ਮੰਦਭਾਗਾ ਹੈ, ਅਤੇ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੇਦਰ ਸਰਕਾਰ ਅੱਧੇ ਪੰਜਾਬ ਤੇ ਮਿਲਟਰੀ ਰਾਜ ਲਗਵਾ ਕੇ ਆਮ ਜਨਤਾ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਿਤੇ ਨਾ ਕਿਤੇ ਇਹ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ ਬਾਡਰ ਏਰੀਏ ਦੇ

ਕਿਸਾਨਾਂ ਮਜ਼ਦੂਰਾਂ ਨੂੰ ਵੀ ਆਨੇ ਬਹਾਨੇ ਤੰਗ ਕਰ ਸਕਦੀ ਹੈ। ਇਹ ਇਕ ਤਰ੍ਹਾਂ ਨਾਲ ਭਾਰਤੀ ਸਵਿੰਧਾਨ ਵਿਚ ਰਚੇ ਹੋਏ ਸੰਘੀ ਢਾਂਚੇ ਤੇ ਵੀ ਅਸਿੱਧਾ ਵਾਰ ਹੈ। ਇਸ ਲਈ ਇਹ ਬਹੁਤ ਮੰਦਭਾਗੀ ਗੱਲ ਹੈ, ਪੰਜਾਬ ਖੁਸ਼ਹਾਲ ਸੂਬਾ ਸੀ ਤੇ ਰਹੇਗਾ । ਇਨ੍ਹਾਂ ਦੀਆਂ ਸਭ ਚਾਲਾਂ ਦਾ ਮੂੰਹ ਤੋੜ ਜਵਾਬ ਆਉਣ ਵਾਲੇ ਵਿਧਾਨ ਸਭਾ ਤੇ ਲੋਕਸਭਾ ਚੋਣਾਂ ਵਿਚ ਦਿੱਤਾ ਜਾਵੇਗਾ। ਸੋ ਸਭ ਗਰੀਬ ਗੁਰਬੇ ਨੂੰ ਇਕੱਠਾ ਹੋ ਕੇ ਗਰੀਬ ਗੁਰਬੇ ਦਾ ਰਾਜ ਸਥਾਪਿਤ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ

Related posts

Leave a Reply