ਬਾਦਲ ਦਲ ਦੀ ਰੈਲੀ ਤੇ ਫਰੀਦਕੋਟ ਪ੍ਰਸ਼ਾਸਨ ਨੇ ਲਗਾਈ ਬਰੇਕ, ਚੀਮਾ ਹਾਈਕੋਰਟ ਪਹੁੰਚੇ

ਫਰੀਦਕੋਟ (DOABA TIMES)

ਬਾਦਲ ਦਲ ਬੇਅਦਬੀ ਸਬੰਧੀ ਰਿਪੋਰਟ  ਆਉਣ ਪਿਛੋਂ ਹਰ ਹੀਲੇ ਆਪਣੀ ਸਾਖ ਬਚਾਉਣ ਲਈ ਸਿਰ ਤੋੜ ਯਤਨ ਕਰ ਰਿਹਾ ਹੈ ਪਰ ਹਾਲਾਤ ਹੀ ਕੁਝ ਅਜਿਹੇ ਬਣ ਗਏ ਹਨ ਕਿ ਹਰ ਪਾਸਿਉਂ ਨਿਮੋਸ਼ੀ ਝੱਲਣੀ ਪੈ ਰਹੀ ਹੈ। ਫਰੀਦਕੋਟ ਪ੍ਰਸ਼ਾਸ਼ਨ ਨੇ ਸੰਭਾਵੀ ਗੜਬੜ ਦੇ ਮੱਦੇਨਜਰ ਰੋਕ ਲਗਾ ਦਿੱਤੀ। ਜਿਸਤੋਂ ਪਿੱਛੋੰ ਬਾਦਲ ਦਲ ਨੇ ਹੀਕੋਰਟ ਦਾ ਦਰਵਾਜਾ ਖਟ-ਖਟਾਇਆ ਹੈ।

Advertisements

ਪੰਜਾਬ ਤੇ ਹਰਿਆਣਾ ਉੱਚ ਅਦਾਲਤ ਅਕਾਲੀ ਦਲ ਦੀ ਰੈਲੀ ਦੇ ਮਸਲੇ ‘ਤੇ ਭਲਕੇ ਸਵੇਰੇ 10 ਵਜੇ ਸੁਣਵਾਈ ਕਰੇਗੀ।

Advertisements

ਇਸ ਸਬੰਧੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ  ਗੱਲਬਾਤ ਕਰਦਿਆਂ ਪ੍ਰਸ਼ਾਸਨ ਵੱਲੋਂ ਫ਼ਰੀਦਕੋਟ ਰੈਲੀ ਦੀ ਇਜਾਜ਼ਤ ਰੱਦ ਕਰਨ ਨੂੰ ਐਮਰਜੈਂਸੀ ਨਾਲ ਤੁਲਨਾ ਕੀਤੀ। ਚੀਮਾ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਰੈਲੀ ਰੱਦ ਕਰਵਾਉਣਾ ਸਰਕਾਰ ਦੀ ਨਾਲਾਇਕੀ ਹੈ।

Advertisements
Advertisements

ਚੀਮਾ ਨੇ ਕਿਹਾ ਕਿ ਅਕਾਲੀ ਦਲ ਦੀ ਅਬੋਹਰ ਵਾਲੀ ਰੈਲੀ ਨੇ ਕਾਂਗਰਸ ਨੂੰ ਕਰਾਰਾ ਜਵਾਬ ਦਿੱਤਾ ਸੀ, ਜਿਸ ਤੋਂ ਕਾਂਗਰਸ ਡਰ ਗਈ ਹੈ। ਸ਼ਨੀਵਾਰ ਸਵੇਰੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰੈਲੀ ਦੀ ਇਜਾਜ਼ਤ ‘ਤੇ ਸੁਣਵਾਈ ਹੋਵੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply