ਬਾਦਲ ਦਲ ਵਲੋਂ ਸਿਹਤ ਮੰਤਰੀ ਬਲਬੀਰ ਸਿੱਧੂ ਵਿਰੁੱਧ ਧਰਨਾ ਜਾਰੀ, ਸੁਖਬੀਰ ਬਾਦਲ ਧਰਨੇ ‘ਚ ਪਹੁੰਚੇ

ਮੋਹਾਲੀ : ਗੁਰਦੁਆਰਾ ਅੰਬ ਸਹਿਬ ਤੋਂ ਪ੍ਰੋ. ਚੰਦੂਮਾਜਰਾ ਦੀ ਅਗਵਾਈ ਵਿੱਚ ਰੋਸ ਮਾਰਚ ਸਿਹਤ ਮੰਤਰੀ ਬਲਬੀਰ ਸਿੰਧੂ ਦੇ ਘਰ ਦਾ ਘਿਰਾਓ ਕਰਨ ਲਈ ਰਵਾਨਾ ਹੁੰਦਾ ਹੋਇਆ ਅਕਾਲੀ ਦਲ ਵਲੋਂ ਫੇਜ-7 ਦੀਆਂ ਮਿਡਲ ਵਾਲੀਆਂ ਲਾਈਟਾਂ ਨੇੜੇ  ਬੈਰੀਕੇਡਾਂ ਕੋਲ ਧਰਨਾ ਲਾ ਦਿੱਤਾ ਗਿਆ।

ਗੁਰਦੁਆਰਾ ਅੰਬ ਸਾਹਿਬ ਤੋਂ ਪ੍ਰੋ. ਪਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿਚ ਪੰਜਾਬ ਸਰਕਾਰ ਮੁਰਦਾਬਾਦ ਤੇ ਬਲਬੀਰ ਸਿੱਧੂ ਅਸਤੀਫ਼ਾ ਦੇਵੇ ਦੇ ਜ਼ੋਰਦਾਰ ਨਾਅਰੇ ਲਾਉਦਿਆਂ ਲੋਕਾਂ ਦਾ ਭਾਰੀ ਇਕੱਠ ਫੇਜ਼-7 ਵਿਖੇ ਪਹੁੰਚਿਆ, ਜਿੱਥੇ ਪੁਲਿਸ ਵੱਲੋਂ ਕੱਲ੍ਹ ਤੋਂ ਹੀ ਬੈਰੀਕੇਡ ਲਗਾ ਕੇ ਭਾਰੀ ਨਾਕਾਬੰਦੀ ਕੀਤੀ ਹੋਈ । ਧਰਨਾਕਾਰੀਆਂ ਵੱਲੋਂ ਉੱਥੇ ਹੀ ਧਰਨਾ ਲਗਾ ਦਿੱਤਾ ਗਿਆ।

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਧਰਨੇ ਵਿੱਚ ਪਹੁੰਚ ਚੁੱਕੇ ਹਨ। ਇੱਥੇ ਧਰਨਾਕਾਰੀਆਂ ਨੂੰ ਡਾ. ਦਲਜੀਤ ਸਿੰਘ ਚੀਮਾ ਨੇ ਸੰਬੋਧਨ ਕੀਤਾ। ਡਾ. ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਮੰਤਰੀ ਨੇ ਪੰਜਾਬ ਦੇ ਲੋਕਾਂ ਦੀ ਸਿਹਤ ਖਰਾਬ ਕਰਕੇ ਆਪਣੇ ਪਰਿਵਾਰ ਲਈ ਦਸ ਪੁਸ਼ਤਾਂ ਲਈ ਜਾਇਦਾਦ ਜੋੜ ਲਈ ਹੈ। ਵਿਧਾਇਕ ਐਨਕੇ ਸ਼ਰਮ ਨੇ ਬਲਬੀਰ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਮਾਊ ਸਿਹਤ ਮੰਤਰੀ ਕਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸਿਹਤ ਮੰਤਰੀ ਦੋਹਾਂ ਹੱਥਾਂ ਨਾਲ ਪੰਜਾਬ ਨੂੰ ਲੁੱਟ ਰਿਹਾ ਸੀ। ਹੁਣ ਸਿਹਤ ਮੰਤਰੀ ਦੇ ਕਾਤਲ ਭਰਾ ਜੀਤੀ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਨੇ ਮੋਹਾਲੀ ਦੇ ਲੋਕਾਂ ਨੂੰ ਪੰਜ ਸਾਲ ਲਈ ਲੁੱਟਣ ਦਾ ਠੇਕਾ ਦੇ ਦਿੱਤਾ ਹੈ। ਵਿਧਾਇਕ ਸ਼ਰਮਾ ਨੇ ਕਿਹਾ ਕਿ ਬਲਬੀਰ ਸਿੱਧੂ ਸਿਹਤ ਮੰਤਰੀ ਨਹੀਂ ਲੈਂਡ, ਮਾਈਨਿੰਗ, ਸ਼ਰਾਬ ਮਾਫੀਆ ਦਾ ਕੈਬਨਿਟ ਮੰਤਰੀ ਹੈ।

Related posts

Leave a Reply