ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਨੇ ਗੜਦੀਵਾਲਾ ਚ ਕੀਤਾ ਸੈਨਾਟਾਈਜਰ ਦਾ ਛਿੜਕਾਅ

ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਨੇ ਗੜਦੀਵਾਲਾ ਚ ਕੀਤਾ ਸੈਨਾਟਾਈਜਰ ਦਾ ਛਿੜਕਾਅ


ਗੜ੍ਹਦੀਵਾਲਾ ( ਲਾਲਜੀ ਚੌਧਰੀ / ਪੀ.ਕੇ ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਵਲੋਂ ਗੜ੍ਹਦੀਵਾਲਾ ਚ ਇੱਕ ਮੁੱਹਲੇ ਨੂੰ ਸੈਨਾਟਾਈਜ ਕੀਤਾ ਗਿਆ। ਇਸ ਸਬੰਧੀ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਪਿੰਡ ਭਾਨਾ ਚ ਕੁਝ ਦਿਨ ਪਹਿਲਾਂ ਸਤਨਾਮ ਸਿੰਘ ਦੀ ਕਰੋਨਾ ਰਿਪੋਰਟ ਪਾਜੀਟਿਵ ਆਈ ਸੀ।ਸਤਨਮ ਸਿੰਘ ਜਿਆਦਾਤਰ ਅਪਣੀ ਲੜਕੀ ਨਿਵਾਸੀ ਗੜ੍ਹਦੀਵਾਲਾ ਦੇ ਘਰ ਚ ਅਕਸਰ ਆਉਂਦਾ ਜਾਂਦਾ ਸੀ। ਜਿਸਦੇ ਚਲਦੇ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਡਾਕਟਰਾਂ ਨੇ ਹੋਮ ਕੁਆਰਟਾਇਨ ਕੀਤਾ ਹੋਇਆ ਸੀ। ਸੋਸਾਇਟੀ ਨੇ ਅੱਜ ਉਸਦੇ ਘਰ ਅਤੇ ਮੁਹੱਲੇ ਚ ਸੈਨਾਟਾਈਜ ਦਾ ਛਿੜਕਾਅ ਕੀਤਾ ਹੈ। ਇਸ ਤੋਂ ਇਲਾਵਾ ਸੋਸਾਇਟੀ ਨੇ ਬੈਂਕਾਂ ਦੇ ਏ ਟੀ ਐੱਮ ਅਤੇ ਦੁਕਾਨਾਂ ਤੇ ਵੀ ਸੈਨਾਟਾਈਜ ਦਾ ਛਿੜਕਾਅ ਕੀਤਾ ਹੈ। ਸੋਸਾਇਟੀ ਵੱਲੋਂ ਸਤਨਾਮ ਸਿੰਘ ਦੀ ਲੜਕੀ ਦੇ ਪਰਿਵਾਰ ਨੂੰ ਰਾਸ਼ਨ ਵੀ ਦਿੱਤਾ ਗਿਆ ਹੈ।ਇਸ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪ੍ਰਸ਼ੋਤਮ ਸਿੰਘ ਬਾਹਗਾ, ਮਨਿੰਦਰ ਸਿੰਘ, ਚੰਦਨ ਗੌਤਮ, ਤੇਜਿੰਦਰ ਸਿੰਘ, ਐਪਲਪ੍ਰੀਤ ਸਿੰਘ ਸਹਿਤ ਸੋਸਾਇਟੀ ਦੇ ਹੋਰ ਮੈਂਬਰ ਹਾਜ਼ਰ ਸਨ ।

Related posts

Leave a Reply