ਅਬ ਤੁਮਾਰੇ ਹਵਾਲੇ ਵਤਨ ਦੋਸਤੋ –ਬ੍ਰਿਗੇਡੀਅਰ ਕੁਲਦੀਪ ਸਿੰਘ ………. ਚਾਂਦਪੁਰੀ ਨਹੀਂ ਰਹੇ

 

ADESH PARMINDER SINGH ; ਸ਼ਾਇਦ ਦੇਸ਼ ਚ ਕੋਈ ਵਿਰਲਾ ਹੀ ਹੋਵੇਗਾ ਜਿਸਨੇ ਬਾਰਡਰ ਫਿਲਮ ਨਾ ਵੇਖੀ ਹੋਵੇ। ਫਿਲਮ ਨਿਰਮਾਤਾਵਾਂ ਨੇ ਬਾਰਡਰ ਵਰਗੀ ਫਿਲਮ ਦੁਬਾਰਾ ਬਣਾਉਣ ਦੀ ਕਈ ਵਾਰੀ ਕੋਸ਼ਿਸ਼ ਕੀਤੀ , ਫਿਲਮਾਂ ਵੱਡੇ ਬਜਟ ਨਾਲ ਬਣੀਆਂ ਵੀ ਪਰ ਬਾਰਡਰ ਦੇ ਨੇੜੇ-ਤੇੜੇ ਵੀ ਫੜਕ ਨਹੀਂ ਸਕੀਆਂ। ਇਸਦਾ ਇੱਕ ਵੱਡਾ ਕਾਰਣ ਪਾਕਿਸਤਾਨ ਨਾਲ ਦੂਜੇ ਵੱਡੇ ਯੁੱਧ ਵੇਲੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਦੇਸ਼ ਪ੍ਰਤੀ ਕੁਰਬਾਨੀ ਭਰਿਆ, ਬਹਾਦਰੀ ਤੇ ਈਨ ਨਾ ਮੰਨਣ ਵਾਲਾ ਵਿਲੱਖਣ ਤੇ ਪ੍ਰਭਾਵਸ਼ਾਲੀ ਯੋਗਦਾਨ ਤੇ ਰੋਲ ਸੀ ਜਿਸਨੂੰ ਹੂ-ਬਹੂ ਸਨੀ ਦਿਓਲ ਨੇ ਫਿਲਮ ਬਾਰਡਰ  ਚ ਹਕੀਕੀ ਰੂਪ ਦੇ ਦਿੱਤਾ।

ਬ੍ਰਿਗੇਡੀਅਰ ਚਾਂਦਪੁਰੀ ਦੀਆਂ ਦੁਸ਼ਮਣਾਂ ਦੇ ਟੈਂਕ ਦੇ ਲਾਗੇ ਖੜੀਆਂ ਤਸਵੀਰਾਂ ਅੱਜ ਵੀ ਇਤਿਹਾਸਿਕ ਤੇ ਜਿੱਤ ਦੇ ਜਸ਼ਨ ਦਾ ਪ੍ਰਤੀਕ ਹਨ।
ਅਫਸੋਸ ਕਿ ਬਾਰਡਰ ਦਾ ਅਸਲੀ ਨਾਇਕ ਅੱਜ ਸਾਡੇ ਵਿੱਚ ਨਹੀਂ, ਅੱਖਾਂ ਮੀਟ ਕੇ ਦੇਸ਼ ਨੂੰ ਸਲਾਮੀ ਦਿੰਦਾ ਹੋਇਆ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਪਹੁੰਚੇ ਹਨ। ਦੇਸ਼ ਉਂੱਨਾ ਦੀ ਵਫਾਦਾਰੀ, ਬਹਾਦਰੀ ਤੇ ਕਿਰਦਾਰ ਨੂੰ ਕਦੇ ਭੁੱਲੇਗਾ ਨਹੀਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਂੱਨਾ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਵਿਅਕਤ ਕੀਤਾ ਹੈ। ਕੈਬਨਿਟ ਮੰਤਰੀ ਸੁਦੰਰ ਸ਼ਾਮ ਅਰੋੜਾ ਤੇ ਜਿਲਾ ਪ੍ਰਧਾਨ ਤੇ ਵਿਧਾਇਕ ਪਵਨ ਆਦੀਆ ਤੇ ਅਰੁਣ ਡੋਗਰਾ ਮਿੱਕੀ ਨੇ ਵੀ ਉਂੱਨਾ ਦੇ ਅਕਾਲ ਚਲਾਣੇ ਤੇ ਗਹਿਰੀ ਸੰਵੇਦਨਾ ਦੇ ਦੁੱਖ ਜਾਹਿਰ ਕੀਤਾ ਹੈ।  ਸ੍ਰੀ ਚਾਂਦਪੁਰੀ (78) ਨੇ ਸੰਖੇਪ ਬੀਮਾਰੀ ਪੱਿਛੋਂ ਮੋਹਾਲੀ ਵਖੇ ਆਖ਼ਰੀ ਸਾਹ ਲਏ। ਉਹ ਆਪਣੇ ਪੱਿਛੇ ਪਤਨੀ ਤੇ ਤੰਿਨ ਪੁੱਤਰ ਛੱਡ ਗਏ ਹਨ।

Related posts

Leave a Reply