ਅਮਰੀਕਾ : ਪਾਲੀਵੁੱਡ ਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਨ ਧਾਲੀਵਾਲ ‘ਤੇ ਅਮਰੀਕਾ ‘ਚ ਕੁਹਾੜੀ ਨਾਲ ਹਮਲਾ ਕੀਤਾ ਗਿਆ ਹੈ।ਅਮਨ ਧਾਲੀਵਾਲ ਨੇ ਖੁਦ ਹਮਲਾਵਰ ਨੂੰ ਫੜ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ। ਅਮਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੰਜਾਬੀ ਅਦਾਕਾਰ ਅਮਨ ਧਾਲੀਵਾਲ ਦੇ ਪਿਤਾ ਅਤੇ ਐਸਜੀਪੀਸੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਦੱਸਿਆ ਕਿ ਅਮਨ ਪਾਰਕਿੰਗ ਵਿੱਚ ਕਾਰ ਪਾਰਕ ਕਰਕੇ ਜਿੰਮ ਜਾ ਰਿਹਾ ਸੀ ਕਿ ਇੱਕ ਵਿਅਕਤੀ ਨੇ ਉਸ ’ਤੇ ਹਮਲਾ ਕਰ ਦਿੱਤਾ।
ਮਿੱਠੂ ਸਿੰਘ ਅਨੁਸਾਰ ਹਮਲਾਵਰ ਨੇ ਕਿਸੇ ਹੋਰ ਦੀ ਗਲਤੀ ਤੋਂ ਉਸ ‘ਤੇ ਹਮਲਾ ਕੀਤਾ ਹੈ, ਜਦਕਿ ਅਮਨ ਉਸ ਨੂੰ ਜਾਣਦਾ ਵੀ ਨਹੀਂ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp