ਬਿਜਲੀ ਕਾਮਿਆਂ ਦਿਖਾਇਆ ਜੋਸ਼.. ਸਰਕਾਰਾਂ ਵੀ ਕੁਝ ਕਰਨਗੀਆਂ ਹੋਸ਼

ਬਿਜਲੀ ਕਾਮਿਆਂ ਦਿਖਾਇਆ ਜੋਸ਼.. ਸਰਕਾਰਾਂ ਵੀ ਕੁਝ ਕਰਨਗੀਆਂ ਹੋਸ਼


ਗੁਰਦਾਸਪੁਰ 1 ਜੂਨ ( ਅਸ਼ਵਨੀ ) : ਦਿਹਾਤੀ ਉਪ ਮੰਡਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਗੁਰਦਾਸਪੁਰ ਵਿੱਚ ਅੱਜ ਮੁਲਾਜ਼ਮਾਂ ਦੇ ਸਾਂਝੇ ਫੋਰਮ ਜਿਸ ਵਿੱਚ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਸ਼ਾਮਲ ਹਨ ਵਲੋਂ ਬਿਜਲੀ ਬਿੱਲ 2020 ਜਿਸ ਨਾਲ ਰਾਜ ਸਰਕਾਰਾਂ ਦੀਆਂ ਸਮੁੱਚੀਆਂ ਪਾਵਰਾਂ ਕੇਂਦਰ ਕੋਲ ਚਲੀਆਂ ਜਾਣੀਆਂ ਹਨ ਨੂੰ ਰੱਦ ਕਰਵਾਉਣ ਲਈ ਅੱਜ ਕਾਲੇ ਬਿੱਲੇ ਲਗਾ ਕੇ ਰੋਸ ਰੈਲੀ ਕੀਤੀ ਗਈ।

ਜਿਸ ਨੂੰ ਸਾਬਕਾ ਸਰਕਲ ਟੀ ਐਸ ਯੂ ਆਗੂ ਗੁਰਮੀਤ ਸਿੰਘ ਪਾਹੜਾ,ਦਰਬਾਰਾ ਸਿੰਘ ਛੀਨਾ ਸਰਕਲ ਪ੍ਰਧਾਨ ਕਰਮਚਾਰੀ ਦਲ,ਪ੍ਰਵੀਨ ਕੁਮਾਰ ਸਰਕਲ ਆਗੂ ਬਿਜਲੀ ਮਜ਼ਦੂਰ ਸੰਘ,ਬਲਜਿੰਦਰ ਸਿੰਘ ਇੰਪਲਾਈਜ ਫੈਡਰੇਸ਼ਨ ਤੇ ਸੇਵਾ ਮੁਕਤ ਪ੍ਰਿੰਸੀਪਲ ਮਨਮੋਹਨ ਸਿੰਘ ਛੀਨਾ ਸਾਬਕਾ ਟਰੇਡ ਯੂਨੀਅਨ ਆਗੂ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਸਮੂਹ ਬਿਜਲੀ ਕਾਮਿਆਂ ਨੂੰ ਇਕ ਮੁੱਠ ਹੋ ਕੇ ਇਨ੍ਹਾਂ ਲੋਕ ਮਾਰੂ ਨੀਤੀਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ । ਇਸ ਰੈਲੀ ਵਿਚ ਇਜੀ: ਰਾਜ ਕੁਮਾਰ, ਮਨੋਹਰ ਲਾਲ, ਜਗੀਰ ਸਿੰਘ, ਹੇਮ ਰਾਜ, ਰਘਬੀਰ ਕੁਮਾਰ, ਨਰੇਸ਼ ਕੁਮਾਰ, ਬਸੰਤ ਕੁਮਾਰ, ਸੰਦੀਪ ਕੁਮਾਰ, ਮਨੋਹਰ ਸਿੰਘ ਲਖਵਿੰਦਰ ਕੌਰ, ਰਾਜਵਿੰਦਰ ਕੌਰ ਤੇ ਸਤਨਾਮ ਕੌਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁਲਾਜ਼ਮ ਮੌਕੇ ਤੇ ਹਾਜ਼ਰ ਸਨ।

Related posts

Leave a Reply