ਬਿਜਲੀ ਸੋਧ ਬਿਲ 2020 ਰੱਦ ਕੀਤਾ ਜਾਵੇ,ਕਿਸਾਨਾਂ ਦੀਆਂ ਮੋਟਰਾਂ ਤੇ ਬਿਜਲੀ ਬਿਲ ਦੀ ਤਜਵੀਜ਼ ਰੱਦ ਕੀਤੀ ਜਾਵੇ

ਬਿਜਲੀ ਸੋਧ ਬਿਲ 2020 ਰੱਦ ਕੀਤਾ ਜਾਵੇ,ਕਿਸਾਨਾਂ ਦੀਆਂ ਮੋਟਰਾਂ ਤੇ ਬਿਜਲੀ ਬਿਲ ਦੀ ਤਜਵੀਜ਼ ਰੱਦ ਕੀਤੀ ਜਾਵੇ

ਗੁਰਦਾਸਪੁਰ 4 ਜੂਨ ( ਅਸ਼ਵਨੀ ) :-  ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ( ਕਰਾਂਤੀਕਾਰੀ ) ਦੇ ਸੂਬਾ ਪੱਧਰੀ ਸੱਦੇ ਤਹਿਤ ਦੋਹਾ ਜਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਇੱਕਠੇ ਹੋਣ ਉਪਰਾਂਤ ਮੁਜ਼ਾਹਰਾ ਕਰਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਧਰਨਾ ਦੇਣ ਉਪਰਾਂਤ ਡੀ ਸੀ ਨੂੰ ਮੰਗ ਪੱਤਰ ਦਿੱਤਾ।


  ਇਸ ਮੋਕੇ ਦਿੱਤੇ ਗਏ ਧਰਨੇ ਦੀ ਕਾਰਵਾਈ ਸੁਬੇਗ ਸਿੰਘ ਠੱਠਾ ਅਤੇ ਪਲਵਿੰਦਰ ਸਿੰਘ ਕਿਲਾਂ ਨੱਥੂ ਸਿੰਘ ਤੇ ਅਧਾਰਿਤ ਗਠਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ । ਇਸ ਮੋਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ।ਕਿਰਤੀ ਕਿਸ਼ਾਨ ਯੂਨੀਅਨ ਦੇ ਸੂਬਾ ਜਨਰਲ ਸੱਕਤਰ ਸਤਿਬੀਰ ਸਿੰਘ ਸੁਲਤਾਨੀ ਅਤੇ ਭਾਰਤੀ ਕਿਸਾਨ ਯੂਨੀਅਨ ( ਕਰਾਂਤੀਕਾਰੀ ) ਦੇ ਸੂਬਾਈ ਆਗੂ ਡਾਕਟਰ ਅਸ਼ੋਕ ਭਾਰਤੀ ਨੇ ਕਿਹਾ ਕਿ ਕਰੋਨਾ ਵਾਈਰਸ ਦੇ ਫੈਲਾਅ ਦੀ ਰੋਕਥਾਮ ਲਈ
ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਰਫਿਉ ਅਤੇ ਤਾਲਾਬੰਦੀ ਕਰਕੇ ਿਕਸਾਨਾਂ ਮਜ਼ਦੂਰਾਂ ਦਾ ਕਾਰੋਬਾਰ ਠੱਪ ਹੋ ਗਿਆ ।

ਲੋਕਾਂ ਨੂੰ ਘਰਾਂ ਵਿੱਚ ਡੱਕ ਕੇ ਪੰਜਾਬ ਅਤੇ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਅਜੰਡੇ ਨੂੰ ਲਾਗੂ ਕਰਨਾ ਜਾਰੀ ਰਖਿਆਂ ਕੇਂਦਰ ਸਰਕਾਰ ਜੋ ਸਭ ਕਾ ਸਾਥ,ਸਭ ਕਾ ਵਿਕਾਸ ਦੇ ਨਾਹਰੇ ਥੱਲੇ ਬਨੀ ਸੀ ਨੇ ਤਾਲਾਬੰਦੀ ਦੋਰਾਨ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਪਰ 55 ਦੇ ਕਰੀਬ ਵੱਡੇ ਸਨਅਤਕਾਰਾਂ ਦੇ 68607 ਕਰੋੜ ਰੁਪਏ ਮਾਫ਼ ਕਰ ਦਿੱਤੇ ਇਸ ਦੇ ਨਾਲ ਹੀ ਜਿੱਥੇ ਸਨਅਤਕਾਰਾਂ ਤੇ ਕਾਰਪੋਰੇਟਰਾ ਨੂੰ ਭਾਰੀ ਰਿਆਇਤਾ ਦਿੱਤੀਆ ਗਈਆ ਹਨ ਉਥੇ ਕਿਸਾਨਾ ਦੀ ਖੇਤੀ ਮੋਟਰਾਂ ਦੀ ਸਹੁਲਤ ਖੋਹਣ ਲਈ ਿਬਜਲੀ ਸੋਧ ਬਿਲ 2020 ਪਾਸ ਕਰ ਦਿੱਤਾ ਹੈ ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦਿੱਤੇ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਬਿਜਲੀ ਸੋਧ ਬਿਲ 2020 ਰੱਦ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਮੋਟਰਾਂ ਤੇ ਬਿਜਲੀ ਬਿਲ ਲਗਾਉਣ ਦੀ ਤਜਵੀਜ਼ ਰੱਦ ਕੀਤੀ ਜਾਵੇ,ਤਾਲਾਬੰਦੀ ਖਤਮ ਕੀਤੀ ਜਾਵੇ,ਕਰਫਿਉ ਦੋਰਾਨ ਦਰਜ ਕੀਤੇ ਕੇਸ ਰੱਦ ਕੀਤੇ ਜਾਣ,ਸਬਜੀਆ ਅਤੇ ਪੋਲਟਰੀ ਦੇ ਹੋਏ ਨੁਕਸਾਨ ਦਾ ਵਿਸ਼ੇਸ ਰਾਹਤ ਪੈਕੇਜ ਦਿੱਤਾ ਜਾਵੇ,ਨਿੱਜੀ ਤੇ ਸਹਿਕਾਰੀ ਖੰਡ ਮਿੱਲਾਂ ਵੱਲ ਰਹਿੰਦਾ ਕਿਸਾਨਾਂ ਦਾ ਗੰਨੇ ਦਾ ਬਕਾਇਆ ਤੁਰੰਤ ਵਿਆਜ ਸਮੇਤ ਅਦਾ ਕੀਤਾ ਜਾਵੇ,ਬੇਮੋਸਮੀ ਬਾਰਸ਼ਾਂ ਨਾਲ ਬਰਬਾਦ ਹੋਈਆ ਫਸਲਾ ਦਾ ਮੁਆਵਜਾ ਤੁਰੰਤ ਅਦਾ ਕੀਤਾ ਜਾਵੇ,ਪ੍ਰਾਈਵੇਟ ਸਕੁਲਾ ਦੁਆਰਾ ਨਜਾਇਜ ਵਸੂਲੀਆ ਜਾ ਰਹੀਆ ਫ਼ੀਸਾਂ ਬੰਦ ਕਰਵਾਈਆ ਜਾਣ ਤੇ ਪ੍ਰਾਈਵੇਟ ਸਕੁਲਾ ਦਾ ਸਰਕਾਰੀਕਰਨ ਕੀਤਾ ਜਾਵੇ ਅਤੇ ਪਿੰਡਾਂ ਿਵਚ ਪੰਚਾਇਤੀ ਜ਼ਮੀਨ ਦੀਆਂ ਬੋਲੀਆਂ ਪਾਰਦਰਸ਼ੀ ਢੰਗ ਨਾਲ ਕੀਤੀਆ ਜਾਣ ।

ਇਸ ਮੋਕੇ ਹੋਰਨਾਂ ਤੋਂ ਇਲਾਵਾਂ ਭਾਰਤੀ ਕਿਸਾਨ ਯੂਨੀਅਨ ( ਕਰਾਂਤੀਕਾਰੀ)ਦੇ ਜਿਲਾਂ ਸਕਤੱਰ ਨਰਿੰਦਰ ਸਿੰਘ ਕੋਟਲਾਬਾਮਾ, ਸੁਰਿੰਦਰਪਾਲ ਸਿੰਘ,ਅਜੀਤ ਸਿੰਘ ਕੁਹਾੜ ਅਤੇ ਕਿਰਤੀ ਕਿਸ਼ਾਨ ਯੂਨੀਅਨ ਦੇ ਜਿਲਾਂ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਅਤੇ ਚੰਨਣ ਸਿੰਘ ਦੋਰਾਂਗਲਾ ਨੇ ਸੰਬੋਧਨ ਕੀਤਾ ।

Related posts

Leave a Reply