-ਬਿਹਾਰ ਤੇ ਮੱਧ ਪ੍ਰਦੇਸ਼ ਸਰਕਾਰ ਦੇ ਪੰਜਾਬ ‘ਚ ਫਸੇ ਲੋਕ ਸਹਾਇਤਾ ਲਈ ਆਨ ਲਾਇਨ ਅਪਲਾਈ ਕਰਨ : ਡਿਪਟੀ ਕਮਿਸ਼ਨਰ

-ਬਿਹਾਰ ਤੇ ਮੱਧ ਪ੍ਰਦੇਸ਼ ਸਰਕਾਰ ਦੇ ਪੰਜਾਬ ‘ਚ ਫਸੇ ਲੋਕ ਸਹਾਇਤਾ ਲਈ ਆਨ ਲਾਇਨ ਅਪਲਾਈ ਕਰਨ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 24 ਅਪ੍ਰੈਲ (ADESH)
  ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਬਿਹਾਰ ਅਤੇ ਮੱਧ ਪ੍ਰਦੇਸ਼ ਸਰਕਾਰ ਵਲੋਂ ਫੈਸਲਾ ਲਿਆ ਗਿਆ ਹੈ ਕਿ ਲਾਕਡਾਊਨ ਦੌਰਾਨ ਦੂਜੇ ਰਾਜਾਂ ਵਿੱਚ ਫਸੇ ਬਿਹਾਰ ਰਾਜ ਨਾਲ ਸਬੰਧਤ ਮਜ਼ਦੂਰ ਪਰਿਵਾਰਾਂ ਅਤੇ ਹੋਰ ਜ਼ਰੂਰਤਮੰਦ ਵਿਅਕਤੀਆਂ ਦੇ ਖਾਤਿਆਂ ਵਿੱਚ 1000/- ਰੁਪਏ ਦੀ ਰਾਸ਼ੀ ਪਾਈ ਜਾਵੇਗੀ। ਉਨ•ਾਂ ਦੱਸਿਆ ਕਿ ਇਸ ਸਬੰਧੀ ਬਿਹਾਰ ਸਰਕਾਰ ਵਲੋਂ ਵੈਬਸਾਈਟ 
www.aapda.bih.nic.in  ਜਾਰੀ ਕੀਤੀ ਗਈ ਹੈ, ਜਿਸ ‘ਤੇ ਲਾਭਪਾਤਰੀ ਖੁਦ ਨੂੰ ਰਜਿਸਟਰਡ ਕਰਕੇ ਇਸ ਦਾ ਲਾਹਾ ਲੈ ਸਕਦੇ ਹਨ। ਉਨ•ਾਂ ਦੱਸਿਆ ਕਿ ਇਹ ਸਕੀਮ ਸਿਰਫ ਬਿਹਾਰ ਦੇ ਉਨ•ਾਂ ਵਸਨੀਕਾਂ ਲਈ ਹੈ, ਜੋ ਕੋਰੋਨਾ ਵਾਇਰਸ ਕਾਰਨ ਦੂਜੇ ਰਾਜਾਂ ਵਿਚ ਫਸੇ ਹੋਏ ਹਨ।
       ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਸਬੰਧੀ ਜ਼ਰੂਰੀ ਦਸਤਾਵੇਜ਼ ਜਿਵੇਂ ਲਾਭਪਾਤਰੀ ਦਾ ਅਧਾਰ ਕਾਰਡ, ਬੈਂਕ ਦਾ ਖਾਤਾ ਨੰਬਰ, ਜਿਸ ਦੀ ਬਰਾਂਚ ਬਿਹਾਰ ਰਾਜ ਵਿੱਚ ਹੋਵੇ। ਇਸ ਤੋਂ ਇਲਾਵਾ ਇਕ ਸਾਫ ਤਸਵੀਰ (ਸੈਲਫੀ) ਜੋ ਅਧਾਰ ਕਾਰਡ ਨਾਲ ਮੇਲ ਖਾਂਦੀ ਹੋਵੇ, ਇੱਕ ਅਧਾਰ ਨੰਬਰ ਉਤੇ ਇੱਕ ਹੀ ਰਜਿਸਟ੍ਰੇਸ਼ਨ ਕੀਤੀ ਜਾਵੇ। ਇਸ ਲਈ ਮੋਬਾਇਲ ਨੰਬਰ ‘ਤੇ ਪ੍ਰਾਪਤ ਓਟੀਪੀ ਦੀ ਮੋਬਾਇਲ ਐਪ ਉਤੇ ਵਰਤੋਂ ਕੀਤੀ ਜਾ ਸਕੇਗੀ। ਉਨ•ਾਂ ਦੱਸਿਆ ਕਿ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਹੀ ਜਾਵੇਗੀ।
  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਬਿਹਾਰ ਭਵਨ ਨਵੀਂ ਦਿੱਲੀ ਵਿਖੇ ਹੈਲਪਲਾਈਨ ਨੰਬਰ 011-23792009, 23014326 ਅਤੇ 23013884 ਵੀ ਸਥਾਪਿਤ ਕੀਤੇ ਗਏ ਹਨ । ਇਸ ਤੋਂ ਇਲਾਵਾ ਪਟਨਾ ਕੰਟਰੋਲ ਰੂਮ ਨੰਬਰ 0612-2294204, 2294205 ਵੀ ਸਥਾਪਿਤ ਕੀਤੇ ਗਏ ਹਨ। ਇਸੇ ਤਰ•ਾਂ ਮੱਧ ਪ੍ਰਦੇਸ਼ ਰਾਜ ਦੇ ਵਾਸੀ ਫੋਨ ਨੰਬਰ 0755-2411180 ਉਤੇ ਫੋਨ ਕਰਕੇ ਕਿਸੇ ਵੀ ਤਰ•ਾਂ ਦੀ ਸਹਾਇਤਾ ਲੈ ਸਕਦੇ ਹਨ।  

Related posts

Leave a Reply