UPDATED: ਬੀਪੀਈਓ ਨੀਰਜ ਕੁਮਾਰ ਨੇ ਚਾਰਜ ਸੰਭਾਲਿਆ, ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ



ਗੁਰਦਾਸਪੁਰ 9 ਜੂਨ (ਅਸ਼ਵਨੀ ) : ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੀਰਜ ਕੁਮਾਰ ਨੇ ਬਲਾਕ ਗੁਰਦਾਸਪੁਰ 2 ਦਾ ਵਾਧੂ ਚਾਰਜ ਸੰਭਾਲ ਲਿਆ । ਚਾਰਜ ਸੰਭਾਲਣ ਸਮੇਂ ਉਨ੍ਹਾਂ ਨੇ ਬਲਾਕ ਦੇ ਸਮੂਹ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਦਫ਼ਤਰ ਨਾਲ ਸਬੰਧਤ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ.

ਇੱਥੇ ਉਨ੍ਹਾਂ ਨੇ ਅਧਿਆਪਕਾਂ ਨੂ੍ੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਣੇ ਸਕੂਲਾਂ ਵਿੱਚ ਵੱਧ ਤੋਂ ਵੱਧ ਨਵਾਂ ਦਾਖਲਾ ਕਰਨ ਤਾਂ ਜੋ ਉਨ੍ਹਾਂ ਦੇ ਬਲਾਕ ਦਾ ਨਾਮ ਜ਼ਿਲ੍ਹੇ ਵਿਚ ਵਧੀਆ ਸਥਾਨ ਤੇ ਹੋਵੇ ।

ਇਸ ਮੌਕੇ ਬਲਾਕ ਗੁਰਦਾਸਪੁਰ 2 ਦੇ ਸਟਾਫ ਵਿੱਚ ਯੂਨੀਅਰ ਸਹਾਇਕ ਵਿਕਾਸ ਗਿੱਲ ਲੇਖਾਕਾਰ ਸੰਦੀਪ ਕੁਮਾਰ ਡੈਟਾ ਐਂਟਰੀ ਅਨੀਤਾ ਕੁਮਾਰੀ ਮਿਡ ਡੇ ਮੀਲ ਮੈਨੇਜਰ ਮੁਨੀਸ਼ ਕੁਮਾਰ ਸੇਵਾਦਾਰ ਸੁਖਦੇਵ ਰਾਜ, ਬਲਾਕ ਸਪੋਰਟਸ ਅਫਸਰ ਅਨੀਤਾ ਕੁਮਾਰੀ ,ਸੀ ਐਚ ਟੀ ਗੁਰਇਕਬਾਲ ਸਿੰਘ ਕਾਰਜਕਾਰੀ ਸੀ.ਐਚ.ਟੀ ਰਵੀ ਸੰਕਰ ਜਗਦੀਸ਼ ਰਾਜ ਬੈਂਸ, ਨਰੇਸ਼ ਪਾਲ , ਪਵਨ ਅੱਤਰੀ, ਰਣਜੀਤ ਸਿੰਘ ਆਦਿ ਹਾਜ਼ਰ ਸਨ

Related posts

Leave a Reply