UPDATED: ਬੇਟੀ ਨੂੰ ਢੁੱਕਵਾਂ ਇੰਨਸਾਫ ਨਾ ਮਿਲਣ ਤੇ ਗੌਰਮਿੰਟ ਇੰਪਲਾਈਜ਼ ਯੂਨੀਅਨ (ਸਿੱਖਿਆ ਵਿਭਾਗ) ਪਠਾਨਕੋਟ ਦਾ ਇਕ ਵਫ਼ਦ ਐਮਐਲਏ ਜੋਗਿੰਦਰ ਪਾਲ ਹਲਕਾ ਭੋਆ ਨੂੰ ਮਿਲਿਆ ,

ਬੇਟੀ ਨੂੰ ਢੁੱਕਵਾਂ ਇੰਨਸਾਫ ਨਾ ਮਿਲਣ ਤੇ ਗੌਰਮਿੰਟ ਇੰਪਲਾਈਜ਼ ਯੂਨੀਅਨ (ਸਿੱਖਿਆ ਵਿਭਾਗ) ਪਠਾਨਕੋਟ ਦਾ ਇਕ ਵਫ਼ਦ ਦਾ ਵਫ਼ਦ ਮਿਲਿਆ ਐਮ ਐਲ ਏ ਜੋਗਿੰਦਰ ਪਾਲ ਐਮ. ਐੱਲ. ਏ. ਹਲਕਾ ਭੋਆ ਨੂੰ,
 
 
ਪਠਾਨਕੋਟ,15 ਮਈ (ਰਾਜਿੰਦਰ ਰਾਜਨ ਬਿਊਰੋ ਚੀਫ) ਦਰਜਾ ਚਾਰ ਅਤੇ ਪਾਰਟ ਟਾਈਮ ਗੌਰਮਿੰਟ ਇੰਪਲਾਈਜ਼ ਯੂਨੀਅਨ (ਸਿੱਖਿਆ ਵਿਭਾਗ) ਪਠਾਨਕੋਟ ਦਾ ਇਕ ਵਫ਼ਦ ਜਿਲਾ ਜਨਰਲ ਸਕੱਤਰ ਸੁਭਾਸ਼ ਕੁਮਾਰ ਚੰਦੇਲ ਦੀ ਪ੍ਰਧਾਨਗੀ ਹੇਠ ਜੋਗਿੰਦਰ ਪਾਲ ਐਮ. ਐੱਲ. ਏ. ਹਲਕਾ ਭੋਆ ਨੂੰ ਮਿਲਿਆ l ਉਨਾਂ ਨੇ ਜੋਗਿੰਦਰ ਪਾਲ ਐਮ. ਐੱਲ. ਏ. ਨੂੰ ਦੱਸਿਆ ਕਿ ਵੰਦਨਾ ਦੇਵੀ ਪੁਤਰੀ ਸੁਭਾਸ਼ ਕੁਮਾਰ ਬੈਂਕ ਕਲੋਨੀ ਸੁਜਾਨਪੁਰ ਦੇ ਖਿਲਾਫ ਵੰਦਨਾ ਦੇਵੀ ਦੇ ਪਤੀ ਸੁਰਜੀਤ ਸਿੰਘ ਅਤੇ ਸਹੁਰੇ ਪਰਿਵਾਰ ਦੇ ਲੋਕਾਂ ਨੇ ਵੁਮੈਨ ਸੈੱਲ ਧਾਰ ਕਲਾਂ ਵਲੋਂ ਕੀਤੀ ਗਈ ਜਾਂਚ ਵਿੱਚ ਲਿਖਤੀ ਬਿਆਨ ਦਰਜ਼ ਕਰਵਾਏ ਹੋਏ ਸਨ ਕਿ ਮਿਤੀ 27 ਸਤੰਬਰ 2017 ਨੂੰ ਵੰਦਨਾ ਦੇਵੀ ਨੇ ਆਪਣੇ ਪਤੀ ਸੁਰਜੀਤ ਸਿੰਘ ਅਤੇ ਸਹੁਰੇ ਪਰਿਵਾਰ ਦੇ ਲੋਕਾਂ ਨਾਲ ਮਾਰ ਕੁਟਾਈ ਕਰਕੇ ਆਪਣੇ ਪੇ ਕੇ ਘਰ ਚਲੀ ਗਈ ਸੀ l ਇਹ ਬਿਆਨ ਬਿਲਕੁਲ ਝੂਠੇ ਅਤੇ ਸਰਾਸਰ ਗਲਤ ਹਨ l
 
ਸੱਚ ਤਾਂ ਇਹ ਹੈ ਕਿ ਕਿ ਵੰਦਨਾ ਦੇਵੀ ਦਾ ਪਤੀ ਅਤੇ ਸਹੁਰੇ ਪਰਿਵਾਰ ਦੇ ਲੋਕ ਵੰਦਨਾ ਦੇਵੀ ਨੂੰ ਦਹੇਜ ਸੰਬੰਧੀ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ l ਵੰਦਨਾ ਦੇਵੀ ਦੇ ਇਹਨਾਂ ਬਿਆਨਾ ਨੂੰ ਆਪਣੀ ਜਾਂਚ ਰਿਪੋਰਟ ਵਿੱਚ ਵੁਮੈਨ ਸੈੱਲ ਧਾਰ ਕਲਾਂ ਦੀ ਜਾਂਚ ਅਧਿਕਾਰੀ ਨੇ ਅਣਗੌਲਿਆ ਕਰ ਦਿੱਤਾ ਸੀ l ਜਿਸ ਕਰਕੇ ਵੰਦਨਾ ਦੇਵੀ ਵੁਮੈਨ ਸੈੱਲ ਧਾਰ ਕਲਾਂ ਦੀ ਜਾਂਚ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੈ l ਜਿਸ ਕਾਰਨ ਵੰਦਨਾ ਦੇਵੀ ਨੇ ਆਪਣੇ ਪਤੀ ਸੁਰਜੀਤ ਸਿੰਘ ਅਤੇ ਸਹੁਰੇ ਪਰਿਵਾਰ ਦੇ ਲੋਕਾਂ ਦੇ ਬਿਆਨ ਨੱਥੀ ਕਰਕੇ ਇਕ ਦਰਖ਼ਾਸਤ 20 ਜੁਲਾਈ 2020 ਨੂੰ ਮਾਨਯੋਗ ਐਸ. ਐਸ. ਪੀ. ਸਾਹਿਬ ਪਠਾਨਕੋਟ ਨੂੰ ਰੀ – ਇੰਨਕੁਆਰੀ ਕਰਨ ਲਈ ਦਿੱਤੀ ਸੀ l ਜਿਸ ਦੀ ਜਾਂਚ ਡੀ. ਐਸ. ਪੀ. ਹੈਡ ਕੁਆਟਰ ਕਰ ਰਹੇ ਹਨ l
 
ਡੀ. ਐੱਸ. ਪੀ. ਨੇ ਦੋਨਾਂ ਧਿਰਾਂ ਦੇ ਬਿਆਨ ਦਰਜ ਦਰਜ ਕਰ ਲਏ ਹੋਏ ਹਨ ਅਤੇ ਕਈ ਮੀਟਿੰਗਾਂ ਕਰਨ ਤੋ ਬਾਅਦ ਵੀ ਵੰਦਨਾ ਦੇਵੀ ਦੇ ਖਿਲਾਫ ਝੂਠੇ ਬਿਆਨ ਦਰਜ ਕਰਾਉਣ ਵਾਲਿਆਂ ਦੇ ਖਿਲਾਫ ਅਤੇ ਦਹੇਜ ਸੰਬੰਧੀ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਸਹੁਰੇ ਪਰਿਵਾਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ l ਵੰਦਨਾ ਦੇਵੀ ਲੰਬੇ ਸਮੇਂ ਤੋਂ ਇਨਸਾਫ ਲੈਣ ਲਈ ਲੜਾਈ ਲੜ ਰਹੀ ਹੈ l ਦੱਸਣ ਯੋਗ ਕਿ ਮਿਤੀ 24/9/2017 ਤੋਂ 27 /9/2017 ਤੱਕ ਵੰਦਨਾ ਦੇਵੀ ਸਿਵਿਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਸੀ l ਵੰਦਨਾ ਦੇਵੀ ਦੇ ਸਿਵਲ ਹਸਪਤਾਲ ਪਠਾਨਕੋਟ ਵਿੱਚ ਦਾਖਲ ਹੋਣ ਦੀ ਪਰਚੀ ਰੀ – ਇੰਨਕੁਆਰੀ ਦੇ ਨਾਲ ਨੱਥੀ ਕੀਤੀ ਹੋਈ ਹੈ l ਉਨਾਂ ਇਹ ਵੀ ਦੱਸਿਆ ਕਿ 25 ਸਤੰਬਰ 2017 ਨੂੰ ਵੰਦਨਾ ਦੇਵੀ ਨੇ ਸਿਵਿਲ ਹਸਪਤਾਲ ਪਠਾਨਕੋਟ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ ਸੀ। ਉਨਾਂ ਦੱਸਿਆ ਕਿ ਜਿਹੜੀ ਔਰਤ 25/9/2017 ਨੂੰ ਬੱਚੇ ਨੂੰ ਜਨਮ ਦਿੰਦੀ ਹੈ l
 
ਉਹ ਔਰਤ ਮਿਤੀ 27/9/2017 ਨੂੰ ਕਿਵੇਂ ਮਾਰ ਕੁਟਾਈ ਕਰ ਸਕਦੀ ਹੈ l ਪਤੀ ਅਤੇ ਸਹੁਰੇ ਪਰਿਵਾਰ ਦੇ ਲੋਕਾਂ ਦੇ ਝੂਠੇ ਬਿਆਨਾ ਦੇ ਕਾਰਨ ਵੁਮੈਨ ਸੈੱਲ ਧਾਰ ਕਲਾਂ ਦੀ ਜਾਂਚ ਰਿਪੋਰਟ ਤੇ ਪ੍ਰਸੰਨ ਚਿੰਨ ਲੱਗ ਰਿਹਾ ਹੈ l ਦਰਜਾ ਚਾਰ ਯੂਨੀਅਨ (ਸਿੱਖਿਆ ਵਿਭਾਗ) ਪਠਾਨਕੋਟ ਨੇ ਮੰਗ ਕੀਤੀ ਹੈ ਕਿ ਵੰਦਨਾ ਦੇਵੀ ਦੇ ਖਿਲਾਫ ਝੂਠੇ ਬਿਆਨ ਵੂਮੈਨ ਸੈੱਲ ਧਾਰ ਕਲਾਂ ਨੂੰ ਦਰਜ ਕਰਾਉਣ ਵਾਲਿਆਂ ਦੇ ਖਿਲਾਫ ਅਤੇ ਦਹੇਜ ਸੰਬੰਧੀ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਦੇ ਖਿਲਾਫ ਤੁਰੰਤ ਐਫ਼. ਆਈ. ਆਰ. ਦਰਜ ਕਰਵਾ ਕੇ ਵੰਦਨਾ ਦੇਵੀ ਨੂੰ ਇੰਨਸਾਫ ਦਿਵਾਇਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਵਿਅਕਤੀ ਜਾ ਸਹੁਰਾ ਪਰਿਵਾਰ ਕਿਸੇ ਵੀ ਧੀ ਨੂੰ ਦਹੇਜ ਸੰਬੰਧੀ ਤੰਗ ਪ੍ਰੇਸ਼ਾਨ ਨਾ ਕਰ ਸਕੇ l
 
ਮਾਨਯੋਗ ਜੋਗਿੰਦਰ ਪਾਲ ਐਮ. ਐੱਲ. ਏ.  ਨੇ ਦਰਜਾ ਚਾਰ ਯੂਨੀਅਨ ਦੀ ਮੰਗ ਬਹੁਤ ਹੀ ਧਿਆਨ ਨਾਲ ਸੁਣੀ l ਅਤੇ ਯੂਨੀਅਨ ਨੂੰ ਵੰਦਨਾ ਦੇਵੀ ਨੂੰ ਇੰਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਦਰਜਾ ਚਾਰ ਯੂਨੀਅਨ ਦੇ ਮੰਗ ਪੱਤਰ ਤੇ ਦਸਤਖਤ ਕਰਕੇ ਮਾਨਯੋਗ ਐਸ. ਐਸ. ਪੀ. ਸਾਹਿਬ ਪਠਾਨਕੋਟ ਨੂੰ ਇੰਨਸਾਫ ਦੇਣ ਲਈ ਲਿਖਤੀ ਸਿਫਾਰਸ਼ ਕੀਤੀ ਹੈ l ਜਿਸ ਦੇ ਕਾਰਨ ਦਰਜਾ ਚਾਰ ਅਤੇ ਪਾਰਟ ਟਾਈਮ ਗੌਰ ਮਿੰਟ ਇੰਪਲਾਈਜ਼ ਯੂਨੀਅਨ (ਸਿੱਖਿਆ ਵਿਭਾਗ) ਪਠਾਨਕੋਟ ਨੂੰ ਕੋਈ ਇੰਨਸਾਫ ਮਿਲਣ ਦੀ ਉਮੀਦ ਜਾਗੀ ਹੈ l ਦਰਜਾ ਚਾਰ ਯੂਨੀਅਨ ਨੇ ਮਾਨਯੋਗ ਜੋਗਿੰਦਰ ਪਾਲ ਐਮ. ਐਲ. ਏ. ਹਲਕਾ ਭੋਆ ਵਲੋ ਕੀਤੀ ਗਈ ਕਰਵਾਈ ਤੇ ਖੁਸ਼ੀ ਪ੍ਰਗਟ ਕੀਤੀ ਹੈ l ਅਜ 14 ਮਈ 2021
 
ਦੀ ਸਾਰੀ ਕਰਵਾਈ ਦਰਜਾ ਚਾਰ ਯੂਨੀਅਨ ਦੇ ਜਿਲਾ ਜਨਰਲ ਸਕੱਤਰ ਸੁਭਾਸ਼ ਕੁਮਾਰ ਚੰਦੇਲ ਦੀ ਪ੍ਰਧਾਨਗੀ ਹੇਠ ਹੋਈ ਹੈ l ਇਸ ਮੌਕੇ ਤੇ ਜਿਲਾ ਜਨਰਲ ਸਕੱਤਰ ਸੁਭਾਸ਼ ਕੁਮਾਰ ਚੰਦੇਲ ਦੇ ਨਾਲ ਸਹਾਇਕ ਸੱਕਤਰ ਰਾਜੇਸ਼ ਕੁਮਾਰ, ਜੁਆਇੰਟ ਸੱਕਤਰ ਵਿਜੇ ਕੁਮਾਰ, ਪ੍ਰੈਸ ਸਕੱਤਰ ਕੇਹਰ ਸਿੰਘ, ਵਿਆਸ ਦੇਵ, ਮੇਵੀ ਚੰਦ, ਜਗਦੀਸ਼ ਰਾਜ, ਚੰਦਰ ਸਿੰਘ ਆਦਿ ਹਾਜ਼ਰ ਸਨ l
 
 

Related posts

Leave a Reply