ਬੇਹਤਰੀਨ ਕਾਰਗੁਜਾਰੀ ਲਈ ਸਿੱਖਿਆ ਸਕੱਤਰ ਵੱਲੋਂ 53 ਸਕੂਲ ਮੁਖੀਆਂ ਨੂੰ ਭੇਜੇ ਗਏ ਆਨਲਾਈਨ ਪ੍ਰਸੰਸਾ ਪੱਤਰ

ਬੇਹਤਰੀਨ ਕਾਰਗੁਜਾਰੀ ਲਈ ਸਿੱਖਿਆ ਸਕੱਤਰ ਵੱਲੋਂ 53 ਸਕੂਲ ਮੁਖੀਆਂ ਨੂੰ ਭੇਜੇ ਗਏ ਆਨਲਾਈਨ ਪ੍ਰਸੰਸਾ ਪੱਤਰ

ਪਠਾਨਕੋਟ: 24 ਅਪ੍ਰੈਲ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਸਾਲ 2019-20 ਦੀ ਦਸਵੀਂ ਪ੍ਰੀਖਿਆ ਵਿੱਚ ਸਾਨਦਾਰ ਕਾਰਗੁਜਾਰੀ ਲਈ ਜਿਲ•ਾ ਪਠਾਨਕੋਟ ਦੇ 53 ਸਕੂਲ ਮੁਖੀਆਂ ਨੂੰ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਵੱਲੋਂ ਆਨਲਾਈਨ ਪ੍ਰਸੰਸਾ ਪੱਤਰ ਭੇਜੇ ਗਏ ਹਨ। ਜਿਲ•ਾ ਸਿੱਖਿਆ ਅਫਸਰ (ਸ) ਪਠਾਨਕੋਟ ਸ.ਬਲਬੀਰ ਸਿੰਘ ਨੇ ਦੱਸਿਆ ਕਿ ਸਿੱਖਿਆ ਸਕੱਤਰ ਵੱਲੋਂ ਸਕੂਲ ਮੁੱਖੀ ਦੇ ਨਾਮ ਸਾਰੇ ਸਕੂਲ ਸਟਾਫ ਨੂੰ ਭੇਜੇ ਗਏ ਪ੍ਰਸੰਸਾ ਪੱਤਰ ਨਾਲ ਸਕੂਲ ਮੁਖੀਆਂ ਅਤੇ ਸਟਾਫ ਨੂੰ ਆਪਣੀ ਕਾਰਗੁਜਾਰੀ ਵਿੱਚ ਹੋਰ ਨਿਖਾਰ ਲਿਆਉਣ ਲਈ ਉਤਸਾਹ ਅਤੇ ਪ੍ਰੇਰਣਾ ਮਿਲੇਗੀ। ਸਿੱਖਿਆ ਸਕੱਤਰ ਵੱਲੋਂ ਜਾਰੀ ਪੱਤਰ ਵਿੱਚ ਸਲਾਘਾ ਕਰਦਿਆਂ ਕਿਹਾ ਕਿ ਜਿਲ•ਾ ਪਠਾਨਕੋਟ ਦੇ ਸਕੂਲ ਮੁੱਖੀਆਂ ਨੇ ਆਪਣੇ ਸਕੂਲਾਂ ਵਿੱਚ ਅਧਿਆਪਕਾਂ ਅਤੇ ਕਰਮਚਾਰੀਆਂ ਨਾਲ ਮਿਲਕੇ ਸੁਚੱਜੀ ਯੋਜਨਾਬੰਦੀ ਨਾਲ ਵਿਦਿਆਰਥੀਆਂ ਲਈ ਜੋ ਸੁਖਾਵਾਂ ਅਤੇ ਉਤਸਾਹੀ ਮਾਹੌਲ ਬਣਿਆ ਹੈ ਉਸ ਨਾਲ ਸਾਨਦਾਰ ਨਤੀਜੇ ਸੰਭਵ ਹੋਏ ਹਨ।


ਇਸ ਮੌਕੇ ਤੇ ਜਿਲ•ਾ ਸਿੱਖਿਆ ਅਫਸਰ ਐਲੀਮੈਂਟਰੀ ਇੰਜੀ ਸੰਜੀਵ ਗੌਤਮ ਅਤੇ ਸੁਧਾਰ ਟੀਮ ਪਠਾਨਕੋਟ ਦੇ ਮੁੱਖੀ ਅਤੇ ਪ੍ਰਿੰ. ਰਾਜੇਸਵਰ ਸਲਾਰੀਆ ਨੇ ਜਿਲ•ੇ ਵਿੱਚ ਪ੍ਰਸੰਸਾ ਪੱਤਰ ਹਾਸਿਲ ਕਰਨ ਵਾਲੇ ਸਮੂਹ ਮੁੱਖੀਆਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਅਧਿਆਪਕਾਂ ਅਤੇ ਸਟਾਫ ਵੱਲੋਂ ਮਿਸਨ ਸਤ ਪ੍ਰਤੀਸਤ ਦੀ ਪ੍ਰਾਪਤੀ ਲਈ ਕੀਤੀ ਗਈ ਮਿਹਨਤ ਨਾਲ ਹੀ ਉਨ•ਾਂ ਨੂੰ ਇਹ ਕਾਮਯਾਬੀ ਹਾਸਲ ਹੋਈ ਹੈ।
ਫੋਟੋ ਕੈਪਸਨ: (23 ਅਪ੍ਰੈਲ 8) ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸ.ਬਲਬੀਰ ਸਿੰਘ ਪ੍ਰਸੰਸਾ ਪੱਤਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ।  
  

Related posts

Leave a Reply