ਬੱਚਿਆਂ ਦੀ ਸਿਹਤ ਨੂੰ ਲੈਕੇ ਸਿੱਖਿਆ ਵਿਭਾਗ ਸੰਜੀਦਾ- ਰਮੇਸ਼ ਲਾਲ ਠਾਕੁਰ, ਬੱਚਿਆਂ ਨੂੰ ਕੋਵਿਡ 19 ਤੋਂ ਬਚਾਉਣ ਲਈ ਸਕੂਲਾਂ ਨੂੰ ਸੈਨੇਟਾਇਜਰ ਡਿਸਪੈਂਸਰ ਅਤੇ ਸੋਪ ਡਿਸਪੈਨਸਰ ਵੰਡੇ

ਸਿੱਖਿਆ ਵਿਭਾਗ ਨੇ ਬੱਚਿਆਂ ਨੂੰ ਕੋਵਿਡ 19 ਤੋਂ ਬਚਾਉਣ ਲਈ ਸਕੂਲਾਂ ਨੂੰ ਸੈਨੇਟਾਇਜਰ ਡਿਸਪੈਂਸਰ ਅਤੇ ਸੋਪ ਡਿਸਪੈਨਸਰ ਵੰਡੇ
ਬੱਚਿਆਂ ਦੀ ਸਿਹਤ ਨੂੰ ਲੈਕੇ ਸਿੱਖਿਆ ਵਿਭਾਗ ਸੰਜੀਦਾ- ਰਮੇਸ਼ ਲਾਲ ਠਾਕੁਰ
ਪਠਾਨਕੋਟ, 15 ਦਸੰਬਰ (ਰਾਜਿੰਦਰ ਰਾਜਨ ਬਿਊਰੋ ‌ ) ਸਕੂਲ ਸਿੱਖਿਆ ਵਿਭਾਗ ਪੰਜਾਬ ਵਿਦਿਆਰਥੀਆਂ ਦੀ ਸਿਹਤ ਨੂੰ ਲੈਕੇ ਪੂਰੀ ਤਰ੍ਹਾਂ ਸੰਜੀਦਾ ਹੈ ਅਤੇ ਵਿਦਿਆਰਥੀਆਂ ਨੂੰ ਕੋਵਿਡ 19 ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ ਵਿਖੇ ਜ਼ਿਲ੍ਹੇ ਦੇ 51 ਸਕੂਲਾਂ ਦੇ 8046 ਵਿਦਿਆਰਥੀਆਂ ਨੂੰ ਕੋਵਿਡ 19 ਤੋਂ ਬਚਾਉਣ ਲਈ ਸੋਪ ਡਿਸਪੈਨਸਰ ਅਤੇ ਹੈਡ ਸੈਨੇਟਾਇਜਰ ਵੰਡਣ ਮੌਕੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਹੇ।

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਪਠਾਨਕੋਟ ਵੱਲੋਂ ਬੱਚਿਆਂ ਨੂੰ ਕੋਵਿਡ 19 ਤੋਂ ਬਚਾਉਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਅੱਜ ਵਿਭਾਗ ਵੱਲੋਂ ਜ਼ਿਲ੍ਹੇ ਦੇ 51 ਸਕੂਲਾਂ ਨੂੰ ਸੋਪ ਡਿਸਪੈਨਸਰ ਅਤੇ ਸੈਨੇਟਾਇਜਰ ਡਿਸਪੈਂਸਰ ਵੰਡੇ ਗਏ ਹਨ। ਇਨ੍ਹਾਂ 51 ਸਕੂਲਾਂ ਵਿੱਚ 8046 ਵਿਦਿਆਰਥੀ ਇਨ੍ਹਾਂ ਆਟੋਮੈਟਿਕ ਮਸ਼ੀਨਾਂ ਦਾ ਲਾਭ ਲੈਣਗੇ।
ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਅਤੇ ਨਿਯਮਾਂ ਦੀ ਪਾਲਨਾ ਕਰਨ ਅਤੇ ਵਿਦਿਆਰਥੀਆਂ ਨੂੰ ਸਾਬਣ ਨਾਲ 20 ਸੈਕਿੰਡ ਤੱਕ ਹੱਥ ਧੋਣ, ਮਾਸਕ ਪਾ ਕੇ ਰੱਖਣ, ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣ, ਹੱਥ ਨਹੀਂ ਮਿਲਾਉਣ ਆਦਿ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੋਵਿਡ-19 ਨੂੰ ਹਰਾ ਕੇ ਕਰੋਨਾ ਮੁਕਤ ਭਾਰਤ ਦੇ ਸੁਪਨੇ ਨੂੰ ਪੂਰਾ ਕਰ ਸਕਦੇ ਹਾਂ। ਇਸ ਮੌਕੇ ਤੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ ਨੇ ਸਟੇਜ ਸੰਚਾਲਨ ਕੀਤਾ ਅਤੇ ਅਧਿਆਪਕਾਂ ਨੂੰ ਸਮਾਰਟ ਸਕੂਲ ਪੈਰਾਮੀਟਰਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਟੈਨੋ ਤਰੁਣ ਪਠਾਨੀਆ, ਸੀਐਚਟੀ ਤਿਲਕ ਰਾਜ, ਸੀਐਚਟੀ ਕੈਲਾਸ਼ ਚੰਦਰ, ਸੀਐਚਟੀ ਕਵਿੰਦਰ ਕੁਮਾਰ, ਸੀਐਚਟੀ ਹਰਦੀਪ ਸਿੰਘ, ਸੀਐਚਟੀ ਹਰਪ੍ਰੀਤ ਕੁਮਾਰੀ, ਸੀਐਚਟੀ ਪੂਨਮ, ਰਜਨੀਸ਼ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਰਵਿੰਦਰ ਕੁਮਾਰ, ਜੋਗਿੰਦਰ, ਹਰੀਸ਼, ਪਵਨ ਅੱਤਰੀ, ਸੀਮਾ, ਜੀਵਨ ਕੁਮਾਰ ਆਦਿ ਹਾਜ਼ਰ ਸਨ।

Related posts

Leave a Reply