ਬੱਸ ਤੇ ਕਾਰ ਦੀ ਟੱਕਰ ਚ ਟਰੱਕ ਡਰਾਇਵਰ ਜਖਮੀਂ

ਹੁਸ਼ਿਆਰਪੁਰ (ਸਤਵਿੰਦਰ ਸਿੰਘ, ਰਿੰਕੂ ਥਾਪਰ)
ਹੁਸ਼ਿਆਰਪੁਰ ਤੋ ਰਾਜਧਾਨੀ ਬੱਸ ਜੋ ਕਿ ਤੇਜ ਰਫਤਾਰ ਨਾਲ ਚੰਡੀਗੜ• ਜਾ ਰਹੀ ਸੀ  ਜਦੋ ਹੁਸ਼ਿਆਰਪੁਰ ਟੋਲਪਲਾਜ਼ਾ ਦੇ ਨਜ਼ਦੀਕ ਪਹੁੱਚੀ ਤਾਂ ਇਸ ਨੇ ਚੱਬੇਵਾਲ ਸਾਈਡ ਤੋ ਆ ਰਹੀ ਕਾਰ ਨੂੰ ਟੱਕਰ ਮਾਰੀ ਦਿੱਤੀ ।ਕਾਰ ਵਾਲਾ ਜਖਮੀ ਹੋ ਗਿਆ ਤੇ ਉਸਦੀ ਕਾਰ ਸਾਈਡ ਤੇ ਜਾ ਉਤਰੀ ।

ਇਸ ਤੋ ਬਾਅਦ ਬੱਸ ਟਰੱਕ ਵਿਚ ਜਾ ਲੱਗੀ ਤੇ ਟਰੱਕ ਡਰਾਇਵਰ ਸੁਖਵਿੰਦਰ ਸਿੰਘ ਜਖਮੀ ਹੋ ਗਿਆ।

ਜ਼ਿਕਰਯੋਗ ਹੈ ਕਿ 100 ਮੀਟਰ ਦੀ ਦੂਰੀ ਤੇ ਪੁਲਿਸ ਨਾਕਾ ਲੱਗਾ ਹੋਇਆ ਸੀ। ਇਸਦੇ ਬਾਵਜੂਦ ਵੀ ਪੁਲਿਸ ਨੇੜੇ ਨਹੀ ਆਈ ਤੇ ਪੁਲਿਸ ਹੋਰ ਵਾਹਨਾ ਦੇ ਚਲਾਨ ਕੱਟਣ ਵਿਚ ਲੱਗੀ ਰਹੀ ।ਗੁੱਸੇ ਚ ਆ ਕੇ ਕਾਰ ਡਰਾਇਵਰ ਨੇ ਡੰਡੇ ਨਾਲ ਬੱਸ ਦੇ ਸ਼ੀਸੇ ਤੌੜ ਦਿੱਤੇ।ਆਵਾਜ ਸੁਣਕੇ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ।

Related posts

Leave a Reply