ਭਗਵੰਤ ਮਾਨ ਸਰਕਾਰ ਨੇ ਦਿੱਤੀ ਵਿਿਦਆਰਥੀਆਂ ਦੀ ਸੋਚ ਨੂੰ ਨਵੀਂ ਉਡਾਣ-ਡਾ. ਰਾਜ

ਆਪ ਸਰਕਾਰ ਨੇ ਦਿੱਤੀ ਵਿਿਦਆਰਥੀਆਂ ਦੀ ਸੋਚ ਨੂੰ ਨਵੀਂ ਉਡਾਣ-ਡਾ. ਰਾਜ

-ਸਿੱਖਿਆਂ ਕ੍ਰਾਂਤੀ ਨਾਲ ਬੱਚਿਆਂ ‘ਚ ਭਰਿਆ ਨਵਾਂ ਆਤਮਵਿਸ਼ਵਾਸ਼

-ਸਕੂਲ ਆਫ਼ ਐਮੀਨੈਂਸ. ਮੇਗਾ ਪੀ ਟੀ ਐਮ, ਕਿਤਾਬਾਂ ਸਮੇਂ ਸਿਰ ਮਿਲਣਾ, ਸਭ ਨੇ ਪੜ੍ਹਾਈ ਦਾ ਪੱਧਰ ਉੱਚਾ ਚੁੱਕਿਆ

ਹੁਸ਼ਿਆਰਪੁਰ 22 ਮਈ  : ਆਪ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆ ਕੇ ਸਾਡੇ ਬੱਚਿਆਂ ਦੀ ਸੋਚ ਨੂੰ ਇੱਕ ਨਵੀਂ ਉਡਾਣ ਦਿੱਤੀ ਹੈ, ਸਾਡੇ ਵਿਿਦਆਰਥੀ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੋੋਇਆ ਹੈ ਅਤੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜ ਕੇ ਹੁਣ ਵਧੇਰੇ ਖੁਸ਼ ਹਨ। ਇਹ ਵਿਚਾਰ ਡਾ. ਰਾਜ ਨੇ ਵਿਧਾਨਸਭਾ ਹਲਕਾ ਦਸੂਹਾ ਦੇ ਪਿੰਡਾਂ ਵਿੱਚ ਆਪਣੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਸਾਂਝੇ ਕੀਤੇ। ਇਸ ਮੌਕੇ ‘ਤੇ ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ 117 ਸਕੂਲ ਆਫ ਐਮੀਨੈਂਸ ਬਣਾਏ ਗਏ ਹਨ ਜਿਹਨਾਂ ਵਿੱਚ ਆਧੁਨਿਕ ਬੁਨਿਆਦੀ ਢਾਂਚਾ, ਲੈਬ, ਖੇਡ ਮੈਦਾਨ ਆਦਿ ਮੁਹੱਈਆਂ ਕਰਵਾਏ ਗਏ ਹਨ।

ਲੁਧਿਆਣਾ ਦੇ ਇੰਦਰਾਪੁਰੀ ਸਕੂਲ ਆਫ਼ ਐਮੀਨੈਸ ਵਿੱਚ ਸਵੀਮਿੰਗ ਪੂਲ ਵੀ ਬਣਾਇਆਂ ਗਿਆ ਹੈ ਅਤੇ ਟੈਨਿਸ ਤੇ ਬਾਸਕਿਟ ਬਾਲ ਕੋਰਟ ਵੀ ਬਣਾਇਆ ਗਏ ਹਨ।ਨਵੇਂ ਸੈਸ਼ਨ ਦੀਆਂ ਕਿਤਾਬਾਂ ਵੀ 90% ਤੋਂ ਵੱਧ ਬੱਚਿਆਂ ਤੱਕ ਪਹੁੰਚ ਗਈਆਂ ਹਨ ਅਤੇ ਮੈਗਾ ਪੀ. ਟੀ.ਐਮ. ਰਾਹੀਂ ਵਿਿਦਆਰਥੀਆਂ ਦੀ ਪੜ੍ਹਾਈ ਅਤੇ ਹੋਰਨਾਂ ਗਤੀਵਿਧੀਆਂ ਬਾਰੇ ਮਾਤਾ-ਪਿਤਾ ਨੂੰ ਵੀ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ।ਡਾ. ਰਾਜ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਜਲਦ ਹੀ ਪੰਜਾਬ ਦੇ ਸਾਰੇ ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਬਣਾਉਣ ਵੱਲ ਪੰਜਾਬ ਸਰਕਾਰ ਕਦਮ ਚੁੱਕ ਰਹੀ ਹੈ।ੳੇਹਨਾਂ ਦੱਸਿਆਂ ਕਿ ਪ੍ਰਾਇਮਰੀ ਸਰਕਾਰੀ ਸਕੂਲਾਂ ਦਾ ਵੀ ਮਿਆਰ ਉੱਚਾ ਚੁੱਕਣ ਲਈ ‘ਆਪ’ ਸਰਕਾਰ ‘ਸਕੂਲ ਆਫ਼ ਹੈਪੀਨੈਸ’ ਮੁਹਿੰਮ ਤਹਿਤ ਇਹਨਾਂ ਸਕੂਲਾਂ ਲਈ 10 ਕਰੋੜ ਦੇ ਬਜਟ ਨਾਲ ਇਮਾਰਤਾਂ ਅਤੇ ਫਰਨੀਚਰ ਆਦਿ ‘ਚ ਸੁਧਾਰ ਕਰ, ਬਿਹਤਰ ਸੁਵਿਧਾਵਾਂ ਦੇਣ ਦਾ ਪਲਾਨ ਕਰ ਚੁੱਕੀ ਹੈ।

ਡਾ. ਰਾਜ ਨੇ ਕਿਹਾ ਕਿ ਸਾਡੇ ਸੂਬੇ ਦੇ ਭਵਿੱਖ ਸਾਡੇ ਬੱਚਿਆਂ ਲਈ ਇੰਨਾ ਸੋਚਣ ਅਤੇ ਕਰਣ ਵਾਲੀ ਸਰਕਾਰ ਦੇ ਹੱਥ ਹੋਰ ਮਜ਼ਬੂਤ ਕਰਣ ਲਈ ਸਾਨੂੰ ਸਾਰਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਮਿਸ਼ਨ 13-0 ਨੂੰ ਸਫ਼ਲ ਬਨਾਉਣਾ ਚਾਹੀਦਾ ਹੈ। ਇਸ ਮੌਕੇ ‘ਤੇ ਮੌਜੂਦ ਹਲਕਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਵੀ ਹਾਜ਼ਰ ਹਲਕਾ ਵਾਸੀਆਂ ਨੂੰ ਡਾ. ਰਾਜ ਕੁਮਾਰ ਨੂੰ ਵੋਟ ਪਾ ਕੇ ਸਫਲ ਬਨਾਉਣ ਦੀ ਅਪੀਲ ਕੀਤੀ ਤਾਂ ਜੋ ਸਾਡੀ ਟੀਮ ਵਿੱਚ ਵਾਧਾ ਹੋ ਕੇ ਅਸੀਂ ਤੁਹਾਡੀ ਹੋਰ ਵਧੇਰੇ ਸੇਵਾ ਕਰੀਏ।

1000

Related posts

Leave a Reply