ਭਾਈ ਘਨ੍ਹਈਆ ਜੀ ਵੈਲਫੇਅਰ ਸੁਸਾਇਟੀ ਵਲੋਂ ਲੜਕੀ ਦੀ ਸ਼ਾਦੀ ਲਈ ਸਹਾਇਤਾ ਸਮੱਗਰੀ ਕੀਤੀ ਭੇਂਟ

HOSHIARPUR (Satwinder ,Sukhwinder) : ਭਾਈ ਘਨ੍ਹਈਆ ਜੀ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਇਕ ਲੋੜਵੰਦ ਲੜਕੀ ਦੀ ਸ਼ਾਦੀ ਲਈ ਸਹਾਇਤਾ ਸਮੱਗਰੀ ਭੇਂਟ ਕੀਤੀ ਗਈ। ਇਸ ਮੌਕੇ ਤੇ ਬੋਲਦੇ ਹੋਏ ਪ੍ਰਮੁਖ ਸਮਾਜ ਸੇਵਕ ਅਤੇ ਸੰਸਥਾ ਦੇ ਪ੍ਰਧਾਨ ਸ਼. ਜਗਮੀਤ ਸਿੰਘ ਸੇਠੀ ਤੇ ਚੇਅਰਮੈਨ ਸ਼. ਆਗਿਆਪਾਲ ਸਿੰਘ ਸਾਹਨੀ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਜੋ ਬੇਟੀ ਬਚਾਉ ਤੇ ਬੇਟੀ ਪੜਾਉ ਅਭਿਆਨ ਸ਼ੁਰੂ ਕੀਤਾ ਗਿਆ ਹੈ ਉਸਦੀ ਸਫਲਤਾ ਇਸ ਗੱਲ ਤੇ ਵੀ ਨਿਰਭਰ ਕਰਦੀ ਹੈ ਕਿ ਅਸੀ ਲੜਕੀਆਂ ਨੂੰ ਉਹਨਾ ਦਾ ਬਣਦਾ ਹੱਕ ਅਤੇ ਸਿਖਿਆ ਪ੍ਰਦਾਨ ਕਰਨ ਵਿਚ ਪੂਰਾ ਪੂਰਾ ਸਹਿਯੋਗ ਦੇਈਏ।

 

ਉਹਨਾਂ ਇਹ ਵੀ ਕਿਹਾ ਕਿ ਸੰਸਥਾ ਜਿਥੇ ਲੜਕੀਆਂ ਦੀ ਸ਼ਾਦੀ ਮੌਕੇ ਸਹਿਯੋਗ ਦਿੰਦੀ ਹੈ ਉਥੇ ਜਰੂਰਤਮੰਦ ਲੜਕੀਆ ਦੀ ਸਕੂਲ ਫੀਸ, ਕਾਪੀਆ ਕਿਤਾਬਾਂ ਤੇ ਹੋਰ ਲੋਂੜੀਦੀ ਸਮੱਗਰੀ ਦੇ ਰਹੀ ਹੈ। ਇਸ ਮੌਕੇ ਸ਼੍ਰੀ ਆਗਿਆਪਾਲ ਸਾਹਨੀ, ਸ. ਜਗਮੀਤ ਸਿੰਘ ਸੇਠੀ, ਮਾਸਟਰ ਗੁਰਪ੍ਰੀਤ ਸਿੰਘ, ਸੇਠ ਸ਼ਾਮ ਨਰੂਲਾ, ਏ.ਐਸ. ਅਰਨੇਜਾ, ਚੋਧਰੀ ਮੁਖੀ ਰਾਮ, ਸ਼੍ਰੀ ਸੋਹਣ ਸਿੰਘ, ਸ. ਸੁਰਜੀਤ ਸਿੰਘ ਦੁਆ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।

Related posts

Leave a Reply