ਭਾਰਤੀ ਵਿਦਿਆਰਥੀ ਮੈਡੀਕਲ ਐਜੂਕੇਸ਼ਨ ਲਈ ਯੂਕਰੇਨ ਵਰਗੇ ਮੁਲਕਾਂ ਚ ਸਰਕਾਰਾਂ ਦੀਆਂ ਨਲਾਇਕੀਆਂ ਕਾਰਣ ਬਾਹਰ ਜਾਣ ਲਈ ਹੋ ਰਹੇ ਮਜਬੂਰ

ਚੰਡੀਗਡ਼੍ਹ  : ਵੱਖ-ਵੱਖ ਸੂਬਿਆਂ ਦੇ ਵਿਦਿਆਰਥੀ ਮੈਡੀਕਲ ਐਜੂਕੇਸ਼ਨ ਲਈ ਯੂਕਰੇਨ ਜਾ ਰਹੇ ਹਨ. ਕੀ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦੱਖਣੀ ਭਾਰਤ ਦੇ ਸੂਬਿਆਂ ’ਚ ਮੈਡੀਕਲ ਐਜੂਕੇਸ਼ਨ (Medical Education) ਜਿਆਦਾ ਮਹਿੰਗੀ  ਹੈ ? ਮੈਡੀਕਲ ਦੀ ਪੜ੍ਹਾਈ  ਲਈ ਯੂਕਰੇਨ ਜਾਣ ਵਾਲਿਆਂ ’ਚ ਇਨ੍ਹਾਂ ਸੂਬਿਆਂ ਦੇ ਵਿਦਿਆਰਥੀ ਸਭ ਤੋਂ ਜ਼ਿਆਦਾ ਹਨ।

ਜਾਣਕਾਰੀ ਅਨੁਸਾਰ  ਇੱਥੇ ਮੈਡੀਕਲ ਦੀ ਪੜ੍ਹਾਈ  ’ਚ 3500 – 3800 ਡਾਲਰ ਪ੍ਰਤੀ ਸਾਲ ਖਰਚ ਹੁੰਦੇ ਹਨ, ਜਿਹਡ਼ੇ ਤਿੰਨ ਲੱਖ ਰੁਪਏ ਬਣਦੇ ਹਨ, ਜਦਕਿ ਭਾਰਤ ’ਚ ਪ੍ਰਾਈਵੇਟ ਮੈਡੀਕਲ ਕਾਲਜਾਂ ’ਚ ਪਡ਼੍ਹਾਈ ਏਨੀ ਮਹਿੰਗੀ  ਹੈ ਕਿ ਇਹ ਹਰ ਪਰਿਵਾਰ ਦੇ ਵੱਸ ਦੀ ਗੱਲ ਨਹੀਂ । ਸਿਰਫ਼ ਸਰਕਾਰੀ ਕਾਲਜਾਂ ’ਚ ਦਾਖ਼ਲਾ ਹੋਵੇ, ਤਾਂ ਹੀ ਪਰਿਵਾਰ ਆਪਣੇ ਬੱਚਿਆਂ ਨੂੰ ਐੱਮਬੀਬੀਐੱਸ ਕਰਵਾ ਸਕਦਾ ਹੈ।  ਭਾਰਤ ਦੇ ਕਿਸੇ ਵੀ ਪ੍ਰਾਈਵੇਟ ਮੈਡੀਕਲ ਕਾਲਜ ’ਚ ਐੱਮਬੀਬੀਐੱਸ ਦਾ ਸਾਰਾ ਕੋਰਸ (ਫੀਸ, ਰਹਿਣਾ, ਕਿਤਾਬਾਂ ਆਦਿ) ਇਕ ਕਰੋੜ  ਰੁਪਏ ਦੇ ਲੱਗਭਗ ਹੋ ਚੁੱਕਾ ਹੈ, ਜਦਕਿ ਯੂਕਰੇਨ ’ਚ ਇਹ 15 ਤੋਂ 20 ਲੱਖ ’ਚ ਹੋ ਜਾਂਦਾ ਹੈ।

ਪੰਜਾਬ ਦੇ ਪ੍ਰਾਈਵੇਟ ਕਾਲਜਾਂ ’ਚ ਹੁਣ ਐੱਮਬੀਬੀਐੱਸ ਦੀ ਫੀਸ 11 ਲੱਖ ਰੁਪਏ ਪ੍ਰਤੀ ਸਾਲ ਹੈ। ਹਰਿਆਣਾ ਦੇ ਕਾਲਜਾਂ ’ਚ ਉਹ ਉਸ ਤੋਂ ਵੀ ਜ਼ਿਆਦਾ ਹੈ, ਜਦਕਿ ਸਰਕਾਰੀ ਮੈਡੀਕਲ ਕਾਲਜਾਂ ’ਚ ਨਾ ਤਾਂ ਸੀਟਾਂ ਵਧਾਈਆਂ ਜਾ ਰਹੀਆਂ ਹਨ ਤੇ ਨਾ ਹੀ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ। ਪੰਜਾਬ ’ਚ ਲੰਬੇ ਸਮੇਂ ਤੋਂ ਤਿੰਨ ਹੀ ਮੈਡੀਕਲ ਕਾਲਜ ਹਨ।

ਇਨ੍ਹਾਂ ’ਚ ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ ਸ਼ਾਮਲ ਹਨ। ਸੂਬਾ ਸਰਕਾਰ ਵੱਲੋਂ ਕੋਈ ਨਵਾਂ ਮੈਡੀਕਲ ਕਾਲਜ ਨਹੀਂ ਖੋਲ੍ਹਿਆ ਗਿਆ। ਇਸੇ ਤਰ੍ਹਾਂ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ (ਡੀਐੱਮਸੀ) ਤੇ ਕ੍ਰਿਸ਼ਚਨ ਮੈਡੀਕਲ ਕਾਲਜ (ਸੀਐੱਮਸੀ) ਵੀ ਕਈ ਦਹਾਕੇ ਪੁਰਾਣੇ ਹਨ।

ਸਿਰਫ਼ ਪ੍ਰਾਈਵੇਟ ਸੈਕਟਰ ’ਚ ਹੀ ਨਵੇਂ ਕਾਲਜ ਖੁੱਲ੍ਹੇ ਹਨ, ਪਰ ਇਨ੍ਹਾਂ ਦੀ ਫੀਸ ਮੱਧ ਵਰਗ ਹੀ ਨਹੀਂ, ਉੱਚ ਵਰਗ ਦੀ ਸਮਰੱਥਾ ਤੋਂ ਵੀ ਬਾਹਰ ਹੈ। ਇਹੀ ਕਾਰਨ ਹੈ ਕਿ ਪੰਜਾਬ ਸਮੇਤ ਹੋਰ ਸੂਬਿਆਂ ਦੇ 18 ਤੋਂ 20 ਹਜ਼ਾਰ ਵਿਦਿਆਰਥੀ ਯੂਕਰੇਨ ’ਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਮਜ਼ਬੂਰ ਹੋ ਰਹੇ ਹਨ ਜਾਂ ਬਾਹਰੀ ਮੁਲਕਾਂ ਦਾ ਰੁੱਖ ਕਰਨ ਲਈ ਬੇਵਸ ਤੇ ਲਾਚਾਰ ਹਨ।  

Related posts

Leave a Reply