ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ‘ਚ ਆ ਰਹੀ ਕਮੀ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਨੇ ਭਾਰਤੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਹਨ।
ਭਾਰਤੀ ਸੈਲਾਨੀ ਅਗਲੇ ਹਫ਼ਤੇ ਤੋਂ ਗ਼ੈਰ-ਜ਼ਰੂਰੀ ਯਾਤਰਾ ਲਈ ਕੈਨੇਡਾ (Canada), ਮਾਲਦੀਵ (Maldieves) ਤੇ ਜਰਮਨੀ (Germany) ਜਾ ਸਕਣਗੇ। ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਬਹੁਤ ਸਾਰੇ ਦੇਸ਼ਾਂ ਨੇ ਭਾਰਤੀ ਯਾਤਰੀਆਂ ਲਈ ਸਰਹੱਦਾਂ ਬੰਦ ਕਰ ਦਿੱਤੀਆਂ ਸਨ।
ਭਾਰਤੀਆਂ ਸਮੇਤ ਸਾਰੇ ਯਾਤਰੀਆਂ ਨੂੰ ਲਾਜ਼ਮੀ ਤੌਰ ‘ਤੇ ਕੈਨੇਡਾ ‘ਚ ਦਾਖ਼ਲ ਹੋਣ ਦੇ 72 ਘੰਟਿਆਂ (3 ਦਿਨਾਂ) ਦੇ ਅੰਦਰ ਨੈਗੇਟਿਵ ਕੋਵਿਡ-19 ਟੈਸਟ ਦੀ ਰਿਪੋਰਟ ਜਮ੍ਹਾਂ ਕਰਨੀ ਪਵੇਗੀ।
ਦੇਸ਼ ਵਿਚ ਦਾਖ਼ਲ ਹੋਣ ਵਾਲਿਆਂ ਨੂੰ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਦੀ ਜ਼ਰੂਰਤ ਹੁੰਦੀ ਹੈ। ਕੈਨੇਡਾ ਸਰਕਾਰ ਨੇ ਮਾਡਰਨਾ (Moderna), ਫਾਈਜ਼ਰ-ਬਾਇਓਐੱਨਟੈੱਕ (Pfizer-BioNTech, ਐਸਟਰਾਜ਼ੈਨੇਕਾ (Aestrazeneca)/ਕੋਵੀਸ਼ੀਲਡ (Covishield) ਅਤੇ ਜੌਨਸਨ ਐਂਡ ਜੌਨਸਨ (Jhonson & Jhonson) ਦੇ ਟੀਕਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਦੀ ਸਵਦੇਸ਼ੀ ਟੀਕਾ ਕੋਵੈਕਸੀਨ ਤੇ ਰੂਸ ਵੱਲੋਂ ਬਣੀ ਸਪੁਤਨਿਕ ਵੀ ਨੂੰ ਅਜੇ ਤਕ ਕੈਨੇਡਾ ਵੱਲੋਂ ਮਨਜ਼ੂਰੀ ਨਹੀਂ ਮਿਲੀ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp