ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦਾ 130 ਵਾਂ ਜਨਮ ਦਿਹਾੜਾ ਮਨਾਇਆ

ਗੜ੍ਹਦੀਵਾਲਾ 23 ਅਪ੍ਰੈਲ (ਚੌਧਰੀ) : ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਗੜ੍ਹਦੀਵਾਲਾ ਵਲੋ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 130 ਵਾ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਤੇ ਜਿਲਾ ਵਾਈਸ ਪ੍ਰਧਾਨ ਤੇ ਸ਼ਾਖਾ ਪ੍ਰਧਾਨ ਸਾਗਰ ਮੋਗਾ ਨੇ ਕਿਹਾ ਕਿ ਬਾਬਾ ਸਾਹਿਬ ਦੁਆਰਾ ਲਿਖੇ ਸੰਵਿਧਾਨ ਨੇ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦਿਤੇ। ਸਾਨੂੰ ਬਾਬਾ ਸਾਹਿਬ ਜੀ ਦੂਆਰਾ ਲਿਖੇ ਗਏ ਸੰਵਿਧਾਨ ਦੀ ਮਰਿਆਦਾ ਦੀ ਪਾਲਣਾ ਕਰਨੀ ਚਾਹੀਦੀ ਹੈ। ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਗੜਦੀਵਾਲਾ ਦੇ ਮੁੱਖ ਆਗੂ ਮੈਬਰ ਸਾਹਿਬਾਨ ਅਤੇ ਨਗਰ ਕੌਂਸਲ ਗੜ੍ਹਦੀਵਾਲਾ ਦੇ ਕਲੈਰੀਕਲ ਸਟਾਫ ਨੇ ਰਲ ਮਿਲ ਕੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ।ਇਸ ਮੌਕੇ ਸ਼ਾਖਾ ਵਾਈਸ ਪ੍ਰਧਾਨ ਪਰਵਿੰਦਰ ਕੁਮਾਰ ,
ਜਨਰਲ ਸਕੱਤਰ ਅਜੈ ਕੁਮਾਰ, ਖਜਾਨਚੀ ਸੁਖਦੇਵ ,ਰਮਨ ਕੁਮਾਰ,ਮੁੱਖ ਸਲਾਹਕਾਰ ਤਿਲਕਰਾਜ, ਰਾਜਪਾਲ,ਸੇਠ ਰਾਜ,ਆਰਤੀ, ਪਿੰਕੀ, ਮੈਂਬਰ ਮੋਹਨ ਲਾਲ, ਗੋਬਿੰਦਾ,ਅਸ਼ਵਨੀ ਕੁਮਾਰ,ਰਜਨੀ,ਸ਼ੀਲਾ,ਸੁਨੀਤਾ,ਜੀਵਨ ਜੋਤੀ ,ਬੀਰਬਲ ,ਅਸ਼ੋਕ ਕੁਮਾਰ, ਸੰਦੀਪ ਕੁਮਾਰ, ਜੋਗਿੰਦਰ ਪਾਲ, ਕਿਰਨਦੀਪ, ਰਵਿੰਦਰ ਕੁਮਾਰ, ਬਲਵੀਰ ਕੁਮਾਰ, ਨੀਲਮ, ਰਿੰਪੀ, ਭੋਲੀ,ਕੌਂਸਲਰ ਬਿਦਰਪਾਲ ਬਿੱਲਾ, ਹੈਡ ਕਲਰਕ ਲਖਵੀਰ ਸਿੰਘ, ਅਕਾਉਂਟੈਟ ਕੈਪਟਨ ਕੁਮਾਰ , ਕਲਰਕ ਸੰਦੀਪ ਕੁਮਾਰ, ਰੁਪਿੰਦਰ ਸਿੰਘ , ਆਰਤੀ, ਨੇਹਾ ਯੋਦਵੀਰ ਸਿੰਘ, ਰਾਜ ਕੁਮਾਰ, ਗੁਰਨਾਮ ਸਿੰਘ, ਰਮਨ ਕੁਮਾਰ, ਰੋਹਿਤ ਸ਼ਰਮਾ ਜੀ ਆਦਿ ਹਾਜਿਰ ਸਨ।

Related posts

Leave a Reply