ਹੁਸ਼ਿਆਰਪੁਰ (ਰਿੰਕੂ ਥਾਪਰ) ਕਸਬਾ ਸ਼ਾਮ ਚੁਰਾਸੀ ਵਿਖੇ ਹਿੰਦੂ ਨੇਤਾਵਾਂ ਦੀ ਵਿਸ਼ੇਸ ਮੀਟਿੰਗ ਸ਼ਿਵ ਸੈਨਾ ਪ੍ਰਧਾਨ ਮੋਹਣ ਲਾਲ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿਚ ਵਿਸ਼ੇਸ ਤੌਰ ਤੇ ਜਿਲਾ ਪ੍ਰਧਾਨ ਸ਼ੀਸ਼ੀ ਡੋਗਰਾ ,ਪ੍ਰਧਾਨ ਹਰੀਸ਼ ਭੱਲਾ ਹਾਜ਼ਰ ਹੋਏ।
ਇਸ ਮੌਕੇ ਬੀਤੇ ਦਿਨਾਂ ਭਵੀਸ਼ਨ ਦੇ ਜਲਾਏ ਪੁਤਲੇ ਸਬੰਧੀ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਨੂੰ ਲੈਕੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾ ਕਿਹਾ ਕਿ ਪੁਲਿਸ ਨੇ ਦੋਸ਼ੀਆ ਖਿਲਾਫ ਮਾਮਲਾ ਤਾ ਦਰਜ ਕਰ ਲਿਆ ਸੀ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀ ਹੋਈ ।
ਉਨ੍ਹਾਂ ਕਿਹਾ ਕਿ ਅਗਰ ਜਲਦ ਤੋ ਜਲਦ ਇਨ੍ਹਾ ਨੂੰ ਕਾਬੂ ਨਾ ਕੀਤਾ ਤਾ ਸ਼ਘਰਸ ਤੇਜ਼ ਕੀਤਾ ਜਾਵੇਗਾ ਤੇ ਮਜਬੂਰਨ ਆਗੂ ਭੁੱਖ ਹੜਤਾਲ ਤੇ ਬੈਠ ਕੇ ਆਪਣਾ ਰੋਸ਼ ਪ੍ਰਗਟ ਕਰਨਗੇ।
ਇਸ ਮੌਕੇ ਉਨ੍ਹਾਂ ਨਾਲ ਉਪ ਪ੍ਰਧਾਨ ਸੰਨੀ ਕੁਮਾਰ,ਜਸਵਿੰਦਰ ਸਿੰਘ,ਪ੍ਰਿਸ਼ ਸ਼ਰਮਾ,ਸੁਰਿੰਦਰ ਮੌਹਨ,ਕਾਲਾ ਸ਼ਰਮਾ,ਭੋਲਾ ਪੰਡਤ ਤੇ ਹੋਰ ਹਾਜ਼ਰ ਸਨ ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp