ਅੰਮ੍ਰਿਤਸਰ : ਅੰਮ੍ਰਿਤਸਰ ਦੀ ਮਾਸੂਮ ਸੁਖਮਨਦੀਪ ਕੌਰ ਕਤਲ ਕਾਂਡ ਦੇ ਭੇਤ ਖੁੱਲ੍ਹਣੇ ਸ਼ੁਰੂ ਹੋ ਗਏ ਹਨ।
ਜਾਣਕਾਰੀ ਅਨੁਸਾਰ ਪਰਿਵਾਰ ਦੇ ਮੁਖੀ ਦਲਬੀਰ ਸਿੰਘ ਦੀ ਪਤਨੀ ਜਸਬੀਰ ਕੌਰ ਪਿਛਲੇ ਕਈ ਸਾਲਾਂ ਤੋਂ ਤਾਂਤਰਿਕਾਂ ਦੇ ਚੁੰਗਲ ’ਚ ਫਸੀ ਹੋਈ ਸੀ।
ਉਹ ਖ਼ੁਦ ਵੀ ਕਾਲਾ ਜਾਦੂ ਸਿੱਖਣਾ ਚਾਹੁੰਦੀ ਸੀ। ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਤਾਂਤਰਿਕ ਵੱਲੋਂ ਵਿਖਾਈਆਂ ਗਈਆਂ ਕੁਝ ਚਾਲਾਂ ਤੋਂ ਮੁਲਜ਼ਮ ਔਰਤ ਜਸਬੀਰ ਕੌਰ ਬਹੁਤ ਪ੍ਰਭਾਵਿਤ ਸੀ ਅਤੇ ਉਹ ਜਾਦੂ ਸਿੱਖ ਕੇ ਆਪਣੇ ਪਰਿਵਾਰ ਦਾ ਕਾਰੋਬਾਰ ਵਧਾਉਣਾ ਚਾਹੁੰਦੀ ਸੀ।
ਫਿਲਹਾਲ ਪੁਲਿਸ ਨੇ ਜਸਬੀਰ ਕੌਰ, ਪੁੱਤਰ ਸੂਰਜ ਸਿੰਘ ਤੇ ਨੂੰਹ ਪਵਨਦੀਪ ਕੌਰ ਤੋਂ ਪੁੱਛਗਿੱਛ ਕਰ ਰਹੀ ਹੈ। ਦੂਜੇ ਪਾਸੇ ਇੰਸਪੈਕਟਰ ਹਰਸੰਦੀਪ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp