ਮਕਸਦ ਅਖ਼ਬਾਰਾਂ ਵਿੱਚ ਛਪਣਾ ਨਹੀਂ ਬਲਕਿ ਨਿਸ਼ਕਾਮ ਭਾਵ ਨਾਲ ਲੋੜਵੰਦਾਂ ਦੀ ਸੇਵਾ ਕਰਨਾ ਹੈ – ਹਰਵਿੰਦਰ ਸਿੰਘ

      ਪਠਾਨਕੋਟ , 5 APRIL ( ਬਿਊਰੋ ਚੀਫ ਰਜਿੰਦਰ ਰਾਜਨ) ਪਠਾਨਕੋਟ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਕਰਕੇ ਜਿੱਥੇ ਲਗਾਤਾਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਜ਼ਰੂਰਤਮੰਦਾਂ ਦੀ ਸੇਵਾ ਲਈ ਲੰਗਰ ਅਤੇ ਰਾਸ਼ਨ ਤਿਆਰ ਕੀਤਾ ਜਾ ਰਿਹਾ ਹੈ ਉੱਥੇ ਸਵਰਗੀ ਜਥੇਦਾਰ ਕੇਸਰ ਸਿੰਘ ਮੈਂਬਰ ਐਸਜੀਪੀਸੀ ਦੇ ਪੋਤਰੇ ਹਰਵਿੰਦਰ ਸਿੰਘ ਵੱਲੋਂ ਗੁਰਦੁਆਰਾ ਬਾਰਠ ਸਾਹਿਬ ਦੇ ਸਹਿਯੋਗ ਨਾਲ ਵੱਖ ਵੱਖ ਜਗ੍ਹਾ ਉੱਤੇ ਲੰਗਰ ਛਕਾਉਣ ਦੀ ਕੜੀ ਵਜੋਂ ਅੱਜ ਮਲਕਪੁਰ ਚੌਕ ਪਠਾਨਕੋਟ ਵਿਖੇ ਜ਼ਰੂਰਤਮੰਦਾਂ ਨੂੰ ਲੰਗਰ ਛਕਾਇਆ ਗਿਆ . ਉਨ੍ਹਾਂ ਨਾਲ MANPREET SINGH ਵੀ ਸ਼ਾਮਿਲ ਸੀ. ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਅਖ਼ਬਾਰਾਂ ਵਿੱਚ ਛਪਣਾ ਨਹੀਂ ਬਲਕਿ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨਾ ਹੈ ਤਾਂ ਜੋ ਜ਼ਰੂਰਤਮੰਦ ਲੋਕਾਂ  ਨੂੰ ਮੁੱਖ ਰੱਖਦਿਆਂ ਹੋਇਆ ਉਨ੍ਹਾਂ ਨਾਲ ਰਾਬਤਾ ਬਣਾਇਆ ਜਾ ਸਕੇ ਅਤੇ ਕੋਈ ਵੀ ਲੋੜਵੰਦ ਭੋਜਨ ਤੋਂ ਵਾਂਝਾ ਨਾ ਰਹਿ ਸਕੇ. ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਲੰਗਰ ਦੌਰਾਨ ਸੋਸ਼ਲ ਡਿਸਟੈਂਸ ਸਮਾਜਿਕ ਦੂਰੀ ਦਾ ਪੂਰਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ.

Related posts

Leave a Reply