BUREAU SANJIV NAYARE : : ਮਜੀਠਾ ਐਸ ਡੀ ਐਮ ਦਫਤਰ ਨੇ ਸਫਾਈ ਕਰਮਚਾਰੀਆਂ ਨੂੰ ਦਿੱਤਾ ਘਰ ਵਰਤੋਂ ਦਾ ਸਮਾਨ

BUREAU SANJIV NAYAR
CANADIAN DOABA TIMES
ਅੰਮ੍ਰਿਤਸਰ /ਮਜੀਠਾ, 15 ਅਪ੍ਰੈਲ
ਕੋਵਿਡ 19 ਨੂੰ ਲੈ ਕੇ ਰਾਜ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਵਿਚ ਜਿੱਥੇ ਆਮ ਲੋਕ ਘਰਾਂ ਵਿਚ ਰਹਿਣ ਲਈ ਮਜ਼ਬੂਰ ਹਨ ਉਥੇ ਸਿਹਤ ਵਿਭਾਗ, ਪੁਲਿਸ, ਪ੍ਰਬੰਧਨ ਤੇ ਸਫਾਈ ਵਿਭਾਗ ਲੋਕਾਂ ਦੀਆਂ ਨਿਤ ਵਰਤੋਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਦਿਨ-ਰਾਤ ਇਕ ਕਰ ਰਹੇ ਹਨ। ਸਫਾਈ ਕਰਮਚਾਰੀਆਂ ਦੀ ਡਿਊਟੀ ਇਸ ਮੌਕੇ ਸਭ ਤੋਂ ਅਹਿਮ ਹੋ ਗਈ ਹੈ, ਕਿਉਂਕਿ ਕਰੋਨਾ ਵਾਇਰਸ ਦੇ ਖਾਤਮੇ ਲਈ ਸ਼ਹਿਰ ਦੀ ਸਾਫ-ਸਫਾਈ ਅਹਿਮ ਕਾਰਜ ਹੈ, ਜਿਸ ਨੂੰ ਮਜੀਠਾ ਦੇ ਸਫਾਈ ਕਰਮਚਾਰੀ ਬਾਖੂਬੀ ਨਿਭਾਅ ਰਹੇ ਹਨ। ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ ਨੇ ਇੰਨਾਂ ਸਫਾਈ ਕਰਮਚਾਰੀਆਂ ਦੀਆਂ ਨਿੱਤ ਵਰਤੋਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਰੇ 34 ਕਰਮੀਆਂ ਨੂੰ ਘਰ ਵਿਚ ਵਰਤੋਂ ਆਉਣ ਵਾਲੀਆਂ ਵਸਤਾਂ ਦਿੱਤੀਆਂ। ਉਨਾਂ ਕਿਹਾ ਕਿ ਜੰਗ ਦੇ ਮੈਦਾਨ ਵਿਚ ਕੰਮ ਕਰਨ ਵਾਲੇ ਇਹ ਲੋਕ ਸਾਡੀ ਸਿਹਤ ਅਤੇ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਨ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇੰਨਾ ਦੇ ਘਰਾਂ ਦੀਆਂ ਲੋੜਾਂ ਦਾ ਧਿਆਨ ਰੱਖੀਏ। ਸ੍ਰੀਮਤੀ ਕਾਲੀਆ ਨੇ ਭਰੋਸਾ ਦਿੱਤਾ ਕਿ ਜ਼ਿਲਾ ਪ੍ਰਸ਼ਾਸ਼ਨ ਅਤੇ ਸਮੁੱਚਾ ਸ਼ਹਿਰ ਤੁਹਾਡੇ ਨਾਲ ਹੈ ਅਤੇ ਇਸ ਮੌਕੇ ਕੀਤੇ ਗਏ ਕੰਮ ਨੂੰ ਮਜੀਠਾ ਵਾਸੀ ਸਦਾ ਯਾਦ ਰੱਖਣਗੇ।

Related posts

Leave a Reply