ਮਨੀਪੁਰ ‘ਚ ਔਰਤਾਂ ਨਾਲ ਹੋਈ ਦਰਿੰਦਗੀ ਨੂੰ ਲੈ ਕੇ ਯੂਥ ਕਾਂਗਰਸ ਨੇ ਪ੍ਰਧਾਨਮੰਤਰੀ ਦਾ ਪੁਤਲਾ ਫੂਕਿਆ


ਦਸੂਹਾ (ਹਰਭਜਨ ਢਿੱਲੋਂ )


ਜ਼ਿਲ੍ਹਾ ਪ੍ਰਧਾਨ ਕਾਂਗਰਸ ਪ੍ਰਧਾਨ ਅਰੁਣ ਮਿੱਕੀ ਡੋਗਰਾ ਦੀ ਅਗਵਾਈ ‘ਚ ਮਨੀਪੁਰ ‘ਚ ਔਰਤਾਂ ਨਾਲ ਹੋਈ ਬੇਰਹਿਮੀ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੇ ਵਿਰੋਧ ‘ਚ ਦਸੂਹਾ ਬਾਲਗਾਨ ਚੌਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਗਏ | ਅਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਯੂਥ ਆਗੂ ਨਵਰਿੰਦਰ ਮਾਨ, ਯੂਥ ਪ੍ਰਧਾਨ ਦਸੂਹਾ ਅੰਕਿਤ ਕੌਸ਼ਲ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ। ਇਸ ਮੌਕੇ ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਰੁਣ ਮਿੱਕੀ ਡੋਗਰਾ ਨੇ ਕਿਹਾ ਕਿ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਦੀਆਂ ਫੁੱਟ ਪਾਊ ਨੀਤੀਆਂ ਕਾਰਨ ਅੱਜ ਪੂਰਾ ਦੇਸ਼ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ।

ਜਿਸ ਦੀ ਤਾਜ਼ਾ ਉਦਾਹਰਣ ਮਨੀਪੁਰ ਵਿੱਚ ਆਦਿਵਾਸੀਆਂ ਅਤੇ ਔਰਤਾਂ ਉੱਤੇ ਹੋ ਰਹੇ ਅੱਤਿਆਚਾਰ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਿਦੇਸ਼ਾਂ ਵਿੱਚ ਘੁੰਮ ਰਹੇ ਹਨ ਅਤੇ ਬੇਤੁਕੇ ਬਿਆਨ ਦੇ ਕੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਫਾਸ਼ੀਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਅੱਗੇ ਆ ਕੇ ਅਗਾਂਹਵਧੂ ਤਾਕਤਾਂ ਨੂੰ ਇੱਕਜੁੱਟ ਕਰਨਾ ਹੋਵੇਗਾ।

ਇਸ ਮੌਕੇ ਸਾਬੀ ਟੇਰਕੀਆਣਾ, ਅਰਸ਼ ਰਾਮਗੜੀਆ, ਚੇਤਨ ਦਸੂਹਾ, ਨਰਿੰਦਰ ਕੁਮਾਰ ਟੱਪੂ, ਵਿਨੋਦ ਬਿਸੋਚਕ, ਬਿੱਟੂ ਪ੍ਰਧਾਨ, ਬਾਊ ਰਾਮ ਐਮ.ਸੀ., ਰਾਜਨ ਐਮ.ਐਸ., ਕਰਨਜੀਤ ਸਿੰਘ, ਲੱਕੀ ਸ਼ਰਮਾ ਤੇਜਨ.
ਸ਼ਾਨੂ, ਵੰਸ਼, ਚਦਨ, ਅਨਮੋਲ, ਅਰਪਿਤ, ਅਮੂ ਸ਼ਰਮਾ, ਮਨੀਸ਼ ਮਦਾਨ, ਅਨਮੋਲ ਗਿੱਲ ਆਦਿ ਹਾਜ਼

Related posts

Leave a Reply