ਮਨੀਸ਼ ਤਿਵਾੜੀ ਵਲੋਂ ਟਵੀਟ: ਨਵਜੋਤ ਸਿੱਧੂ ਦੀ ਅਣਆਫਿਸ਼ਲੀ ਪ੍ਰਧਾਨਗੀ ਤੇ  ਸਵਾਲ ??? ਸਿੱਧੂ  ਅੱਜ ਸਵੇਰੇ ਦਿੱਲੀ ਰਵਾਨਾ, ਹਾਈਕਮਾਨ ਵੱਲੋਂ ਬੁਲਾਵਾ: Click Here: Read More::

ਚੰਡੀਗੜ੍ਹ :— ਪੰਜਾਬ  ਕਾਂਗਰਸ ਦੀ ਪ੍ਰਧਾਨਗੀ ਲਈ ਨਵਜੋਤ ਸਿੰਘ ਸਿੱਧੂ ਦੇ ਅਣਆਫਿਸ਼ਲੀ ਪ੍ਰਧਾਨ  ਦੇ ਨਾਮ ਨੂੰ ਲੈ ਕੇ ਮੀਡੀਆ ਚ ਸੁਰਖੀਆਂ ਬਣਨ ਤੋਂ ਬਾਅਦ ਵਿੱਚ ਪੰਜਾਬ ਦੇ ਕਾਂਗਰਸੀ ਹਲਕਿਆਂ ਚ ਕਾੰਟੋ ਕਲੇਸ਼ ਜਾਰੀ  ਹੈ  ।

ਦੂਜੇ ਪਾਸੇ  ਨਵਜੋਤ ਸਿੰਘ ਸਿੱਧੂ  ਅੱਜ ਸਵੇਰੇ ਸਵੇਰੇ  ਦਿੱਲੀ ਵਿਖੇ ਰਵਾਨਾ ਹੋ ਗਏ  । ਤਾਜ਼ਾ ਜਾਣਕਾਰੀ ਅਨੁਸਾਰ ਕਿ ਨਵਜੋਤ ਸਿੱਧੂ ਨੂੰ ਹਾਈਕਮਾਨ ਨੇ  ਮੀਟਿੰਗ ਲਈ ਬੁਲਾ ਲਿਆ ਹੈ ਜਦੋਂ ਕਿ ਪੰਜਾਬ ਪ੍ਰਭਾਰੀ  ਹਰੀਸ਼ ਰਾਵਤ ਨੂੰ  ਰਾਤ ਨੂੰ ਹੀ ਬੁਲਾ ਲਿਆ ਸੀ  ।

ਓਧਰ  ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਵੱਲੋਂ  ਪੰਜਾਬ ਦੀ ਪ੍ਰਧਾਨਗੀ ਨੂੰ ਲੈ ਕੇ  ਨਵੇਂ ਫਾਰਮੂਲੇ ਨਾਲ ਟਵੀਟ ਕਰਕੇ  ਇਸ ਢੰਗ ਨਾਲ ਨਵਜੋਤ ਸਿੱਧੂ ਦੀ ਪ੍ਰਧਾਨਗੀ ਤੇ  ਸਵਾਲ ਖੜ੍ਹਾ ਕਰ ਦਿੱਤਾ ਹੈ  । ਮਨੀਸ਼ ਤਿਵਾੜੀ ਨੇ  ਟਵੀਟ ਚ ਕਿਹਾ ਕਿ ਪੰਜਾਬ ਵਿੱਚ  ਹਿੰਦੂ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਪਰ ਉਸ ਨੇ  ਹਿੰਦੂ, ਸਿੱਖ ਅਤੇ ਦਲਿਤਾਂ ਦਾ  ਗ੍ਰਾਫ਼ ਬਣਾ ਕੇ  ਫ਼ੀਸਦੀ  ਵੀ ਦੱਸੀ  ।

ਗ਼ੌਰਤਲਬ ਹੈ ਕਿ  ਬੀਤੀ ਰਾਤ ਕੈਪਟਨ ਅਮਰਿੰਦਰ ਸਿੰਘ ਵੱਲੋਂ  ਦਰਜਨ ਤੋਂ ਵਧੇਰੇ ਵਿਧਾਇਕਾਂ/ ਮੰਤਰੀਆਂ ਤੇ ਸੰਸਦ ਮੈਂਬਰਾਂ  ਨਾਲ ਰਾਤ ਮੀਟਿੰਗ ਵੀ ਕੀਤੀ ਸੀ  । ਜਦੋਂ ਕਿ ਬੀਤੇ ਕੱਲ ਹੀ ਨਵਜੋਤ ਸਿੰਘ ਸਿੱਧੂ  ਵੱਲੋਂ ਕੈਪਟਨ ਸਰਕਾਰ ਵਿਰੁੱਧ ਬਾਗੀ ਸੁਰਾਂ ਅਲਾਪਣ ਵਾਲੇ  4 ਮੰਤਰੀਆਂ ਤੇ ਅੱਧੀ ਦਰਜਨ ਦੇ ਵਿਧਾਇਕਾਂ ਨਾਲ  ਸੁਖਜਿੰਦਰ ਸਿੰਘ ਰੰਧਾਵਾ ਦੀ ਕੋਠੀ ਵਿਖੇ  ਮੀਟਿੰਗ ਕੀਤੀ ਗਈ ਸੀ  ।

Related posts

Leave a Reply