ਮਰੀਜ਼ਾ ਤੱਕ ਖਾਣਾ ਪਹੁੰਚਾਉਣ ਦੀ ਜਿੰਮੇਵਾਰੀ  ਪੁਲਿਸ ਮਹਿਕਮੇ ਵਲੋਂ ਲੈਣਾ ਸ਼ਲਾਘਾਯੋਗ- ਵਿਧਾਇਕ ਡਾ. ਰਾਜ ਕੁਮਾਰ ਮੇਹਟੀਆਣਾ ਮੁੱਖੀ ਦੇਸਰਾਜ ਅਤੇ ਥਾਣਾ ਚੱਬੇਵਾਲ ਮੁਖੀ ਪਰਦੀਪ ਕੁਮਾਰ ਨਾਲ ਗੱਲਬਾਤ 

 ਕਰੋਨਾ ਨੂੰ ਕੰਟਰੋਲ ਕਰਨ ਵਿੱਚ ਪੁਲਿਸ ਕਰਮੀਆਂ ਦਾ ਯੋਗਦਾਨ ਮਹੱਤਵਪੂਰਨ
ਭੋਜਣ ਹੈਲਪਲਾਈਨ ਰਾਹੀ ਜ਼ਰੂਰਤਮੰਦਾ ਤੱਕ ਖਾਣਾ ਪਹੁੰਚਾਉਣ ਦੀ ਜਿੰਮੇਵਾਰੀ ਵੀ ਪੁਲਿਸ ਮਹਿਕਮੇ ਤੋਂ ਲੈਣਾ ਸ਼ਲਾਘਾਯੋਗ

ਹੁਸ਼ਿਆਰਪੁਰ/ਚੱਬੇਵਾਲ:  ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੇ ਕੋਵਿਡ ਮਰੀਜਾਂ ਦੇ ਵਾਧੇ ਨੂੰ ਦੇਖਦੇ ਹੋਏ ਆਪਣੇ ਹਲਕੇ ਦੇ ਥਾਣਾ ਮੁੱਖਿਆਂ ਨਾਲ ਬੈਠਕ ਕੀਤੀ। ਇਸ ਦੌਰਾਨ ਥਾਣਾ ਮੇਹਟੀਆਣਾ ਮੁੱਖੀ ਦੇਸਰਾਜ ਅਤੇ ਥਾਣਾ ਚੱਬੇਵਾਲ ਮੁੱਖੀ ਪਰਦੀਪ ਕੁਮਾਰ ਨਾਲ ਗੱਲਬਾਤ ਕਰਦੇ ਹੋਏ ਡਾ. ਰਾਜ ਨੇ ਕਿਹਾ ਕਿ ਸਾਨੂੰ ਕਰੋਨਾ ਨੂੰ ਘੱਟ ਕਰਨ ਲਈ ਲੋਕਾਂ ਨੂੰ ਜਾਗੂਰਕ ਕਰਨ ਦੇ ਨਾਲ-ਨਾਲ ਨਿਯਮਾਂ ਦੀ ਪਾਲਣਾ ਵੀ ਕਰਵਾਉਣੀ ਹੈ। ਉਹਨਾਂ ਨੇ ਐਸਐਚਓ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰੀ ਹੁਕਮਾ ਅਨੁਸਾਰ ਲੋਕਾਂ ਵੱਡੇ ਇਕੱਠ ਨਾ ਕਰਨ ਬਾਰੇ ਜਾਗਰੂਕ ਕਰਨਾ ਅਤੇ ਮਾਸਕ ਨਹੀਂ ਬਲਕਿ ਡਬਲ ਮਾਸਕ ਪਹਿਨ ਕੇ ਹੀ ਘਰ ਤੋਂ ਬਾਹਰ ਨਿਕਲਣ ਬਾਰੇ ਵੀ ਲੋਕਾਂ ਨੂੰ ਸਮਝਾਉਣਾ ਦਾ ਕੰਮ ਵੀ ਪੁਲਿਸ ਨੂੰ ਹੀ ਕਰਨਾ ਪਵੇਗਾ। ਉਹਨਾਂ ਕਿਹਾ ਕਿ ਲੋਕਾਂ ਨੂੰ ਹਾਲੇ ਤੱਕ ਹੋਰ ਵੀ ਜਾਗਰੂਕ ਹੋ ਕੇ ਸਮਝਣ ਦੀ ਲੋੜ ਹੈ ਕਿ ਿਪੰਡਾ ਵਿੱਚ ਕੋਰੋਨਾ ਦਾ ਖਤਰਾ ਕਿੰਨਾ ਵੱਧ ਰਿਹਾ ਹੈ। ਜਿਸ ਨਾਲ ਨਜਿਠਣ ਲਈ ਸਰਕਾਰ ਨੇ ਪੂਰੀ ਤਾਕਤ ਲਗਾ ਦਿੱਤੀ ਹੈ ਅਤੇ ਇਸ ਵਿੱਚ ਜਨਤਾ ਦਾ ਸਹਿਯੋਗ ਬਹੁਤ ਜਰੂਰੀ ਹੈ। ਡਾ. ਰਾਜ ਨੇ ਕਿਹਾ ਕਿ ਜੇ ਜਨਤਾ ਸਹਿਯੋਗ ਨਹੀਂ ਕਰੇਗੀ ਤਾਂ ਪੁਲਿਸ ਨੂੰ ਸਖਤ ਕਦਮ ਚੁੱਕਣੇ ਪੈਣਗੇ। ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਹਲਕੇ ਵਿੱਚ ਲੋਕਾਂ ਨੂੰ ਕੋਈ ਪਰੇਸ਼ਾਨੀ ਪੇਸ਼ ਆਏ। ਉਹਨਾਂ ਨੇ ਥਾਨਾ ਮੁੱਖੀਆਂ ਨੂੰ ਕਿਹਾ ਕਿ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ, ਪਰ ਕਿਸੇ ਨੂੰ ਵੀ ਬਿਨਾ ਵਜਹ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਇਸਦੇ ਨਾਲ ਹੀ ਜਰੂਰਤਮੰਦ ਅਤੇ ਗਰੀਬ ਲੋਕਾਂ ਦੀ ਪਹਿਲ ਦੇ ਆਧਾਰ ਤੇ ਮਦਦ ਕੀਤੀ ਜਾਵੇ। ਵਿਧਾਇਕ ਡਾ. ਰਾਜ ਨੇ ਥਾਣਾ ਮੁੱਖੀਆਂ ਨੂੰ ਕਿਹਾ ਕਿ ਜਿੱਥੇ ਉਹਨਾਂ ਦੀ ਲੋੜ ਹੋਵੇ ਉਹ ਬਿਨਾ ਕਿਸੇ ਝਿਝਕ ਦੇ ਉਹਨਾਂ ਨੂੰ ਦੱਸ ਸਕਦੇ ਹਨ। ਉਹਨਾਂ ਕਿਹਾ ਕਿ ਅਸੀ ਸਾਰਿਆਂ ਨੇ ਰੱਲ ਮਿਲ ਕੇ ਆਪਣੇ ਹਲਕੇ ਕੇ ਿਨਵਾਸੀਆਂ ਨੂੰ ਕੋਰੋਨਾ ਤੋਂ ਬਚਾਉਣਾ ਹੈ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਜਾਰੀ ਕੀਤੀ ਗਈ ਭੋਜਨ ਹੈਲਪਲਾਈਨ ਬਾਰੇ ਵਿਚਾਰ-ਵਟਾਂਦਰਾ ਕਰਦੇ ਕਿਹਾ ਕਿ ਜ਼ਰੂਰਤਮੰਦਾਂ ਅਤੇ ਮਰੀਜ਼ਾ ਤੱਕ ਖਾਣਾ ਪਹੁੰਚਾਉਣ ਦੀ ਜਿੰਮੇਵਾਰੀ ਪੁਲਿਸ ਮਹਿਕਮੇ ਵਲੋਂ ਲੈਣਾ ਹੀ ਅਤਿ ਸ਼ਲਾਘਾਯੋਗ ਹੈ।

Related posts

Leave a Reply