ਮਾਂ ਦਾ ਦੁੱਧ ਬੱਚੇ ਲਈ ਅੰੰਿਮ੍ਰਤ ਸਮਾਨ :ਡਾ.ਨਿਰਮਲ

ਗੜਦੀਵਾਲਾ  (ਈਸ਼ੂ ਗੁਪਤਾ):ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂੰ ਸੂਦ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਰਣਜੀਤ ਸਿੰਘ ਘੋਤਰਾ ਸੀਨੀਅਰ ਮੈਡੀਕਲ ਅਫਸਰ ਸੀ. ਐਚ. ਸੀ. ਭੂੰਗਾ ਦੀ ਯੋਗ ਅਗਵਾਈ ਹੇਠ ਸਬਸਿਡਰੀ ਹੈਂਲਥ ਸੈਂਟਰ ਦਾਰਾਪੁਰ ਵਿਖੇ ਕੌਮੀ ਸੰਤੁਲਿਤ ਆਹਾਰ ਜਾਗਰੂਕਤਾ ਹਫਤਾ ਮਨਾਇਆ ਗਿਆ। ਇਸ ਮੌਕੇ ਤੇ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਇਹ ਹਫਤਾ ਹਰ ਸਾਲ 1 ਤੋਂ 7 ਸਤੰਬਰ ਤੱਕ ਮਨਾਇਆ ਜਾਂਦਾ ਹੈ। ਇਸ ਦਾ ਮੰਤਵ ਲੋਕਾਂ ਨੂੰ ਸੰਤੁਲਿਤ ਖੁਰਾਕ ਸੰਬੰਧੀ ਜਾਣਕਾਰੀ ਦੇਣਾ ਹੈ। ਇਸ ਦਾ ਮਹੱਤਵ ਗਰਭਵਤੀ ਔਰਤਾਂ, ਦੁੱਧ ਪਿਲਾਉਂਦੀਆਂ ਮਾਵਾਂ ਅਤੇ ਛੋਟੇ ਬੱਚਿਆ ਵਾਲਿਆ ਮਾਂਵਾ ਲਈ ਬਹੁਤ ਹੈ। ਗਰਭਵਤੀ ਔਰਤ ਵਲੋਂ ਹਰੀਆਂ ਪੱਤੇਦਾਰ ਸਬਜੀ ਮੌਸਮੀ ਫਲ ਅਤੇ ਦੁੱਧ ਆਦਿ ਦੀ ਨਿਯਮਿਤ ਵਰਤੋਂ ਕਰਨ ਨਾਲ ਖੂਨ ਦੀ ਘਾਟ ਤੋਂ ਬਚਿਆ ਜਾ ਸਕਦਾ ਹੈ।

ਜਨਮ ਤੋ ਤੁਰੰਤ ਬਾਅਦ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹਿਦਾ ਹੈ ਕਿਉਕਿ ਮਾਂ ਦਾ ਦੁੱਧ ਬੱਚੇ ਲਈ ਅੰਿਮ੍ਰਤ ਸਮਾਨ ਹੁੰਦਾ ਹੈ। 6 ਮਹੀਨੇ ਦੀ ਉਮਰ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹਿਦਾ ਹੈ। 6 ਮਹੀਨੇ ਦੀ ਉਮਰ ਤੋਂ ਬਾਅਦ ਬੱਚੇ ਵਾਧੂ ਓਪਰੀ ਖੁਰਾਕ ਦੇਣੀ ਸੂਰੁ ਕਰ ਦੇਣੀ ਚਾਹੀਦੀ ਹੈ। ਹਰੀਆਂ, ਲਾਲ ਗੁੜੇ ਰੰਗ ਦੀਆਂ ਸਬਜੀਆ ਜਿਆਦਾ ਪੋਸ਼ਟਿਕ ਹੁੰਦੀਆ ਹਨ।ਉਨਾ• ਦੱਸਿਆ ਕਿ ਸਬਜੀਆ ਨੂੰ ਕੱਟਣ ਤੋ ਪਹਿਲਾ ਚੰਗੀ ਤਰਾਂ ਸਾਫ ਪਾਣੀ ਵਿੱਚ ਧੋ ਲੈਣਾ ਚਾਹੀਦਾ ਹੈ। ਦਾਲ, ਸਬਜ਼ੀਆ ਆਦਿ ਨੂੰ ਢੱਕ ਕੇ ਪਕਾਉਣੀਆ ਚਾਹੀਦੀਆਂ ਹਨ ਇਸ ਤਰਾਂ ਕਰਨ ਨਾਲ ਪੋਸ਼ਟਿਕ ਤੱਤ ਖਤਮ ਨਹੀ ਹੁੰਦੇ ਹਨ। ਆਇÀਡੀਨ ਯੁਕਤ ਨਮਕ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਨਮਕ ਨੂੰ ਹਮੇਸ਼ਾ ਸਬਜੀ ਬਣਾਉਣ ਤੋਂ ਬਾਅਦ ਪਾਇਆ ਜਾਵੇ।ਇਸ ਮੌਕੇ ਏਐਨਐਮ ਜਸਪਾਲ ਕੌਰ,ਆਸ਼ਾ ਵਰਕਰ ਕਮਲਜੀਤ ਕੌਰ,ਆਸ਼ਾ ਵਰਕਰ ਮਨਜਿੰਦਰ ਕੌਰ,ਕਮਲਜੀਤ ਕੌਰ,ਹੈਲਪਰ ਕੁਲਵਿੰਦਰ ਕੌਰ ਤੇ ਪਿੰਡ ਦੇ ਪੱਤਵੰਤੇ ਸੱਜਣ ਹਾਜਰ ਸਨ।

Related posts

Leave a Reply